ਗੁਰੂਹਰਸਹਾਏ ਤੋਂ ਪਹਿਲਾਂ ਕੀਤਾ ਅਗਵਾ, ਫਿਰ ਸਾਰਾ ਦਿਨ ਕੁੱਟਣ ਤੋਂ ਬਾਅਦ ਕੀਤਾ ਕਤਲ
Thursday, May 01, 2025 - 06:20 PM (IST)

ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਹਲਕੇ ਦੇ ਪਿੰਡ ਸੜੀਆ ਦੇ ਵਿਅਕਤੀਆਂ ਵਲੋਂ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਉਸ ਨੂੰ ਗੁਰੂਹਰਸਹਾਏ ਤੋਂ ਪਹਿਲਾ ਅਗਵਾ ਕਰਕੇ ਲਿਆਂਦਾ ਗਿਆ ਅਤੇ ਬਾਅਦ ’ਚ ਉਸਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਲਾਸ਼ ਨੂੰ ਪਿੰਡ ਹੌਜ ਖਾਸ ਦੇ ਸੇਮਨਾਲ ’ਚ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਗੁਰੂਹਰਸਹਾਏ ਦੇ ਭੱਠਾ ਬਸਤੀ ਤੋਂ ਰਮੇਸ਼ ਕੁਮਾਰ ਨੂੰ ਬੀਤੇ ਦਿਨੀਂ ਜਲਾਲਾਬਾਦ ਹਲਕੇ ਦੇ ਪਿੰਡ ਹੌਜ ਖਾਸ ਦੇ ਰਹਿਣ ਵਾਲੇ ਸ਼ਾਮ ਲਾਲ (ਜੋ ਨਿਹੰਗ ਸਿੰਘ ਦੇ ਭੇਸ ਵਿਚ ਰਹਿੰਦਾ ਹੈ) ਅਤੇ ਉਸਦੇ ਸਾਥੀਆਂ ਨੇ ਕਾਰ ’ਚ ਅਗਵਾ ਕਰਕੇ ਆਪਣੇ ਪਿੰਡ ਲੈ ਗਿਆ ਤੇ ਸਾਰਾ ਦਿਨ ਉਸ ਨਾਲ ਕੁੱਟਮਾਰ ਕੀਤੀ ਅਤੇ ਸ਼ਾਮ ਨੂੰ ਇਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ 4 ਮਈ ਤੱਕ ਜਾਰੀ ਹੋਇਆ Alert, ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਪੁਲਸ ਅਨੁਸਾਰ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਵੱਲੋਂ ਰਮੇਸ਼ ਕੁਮਾਰ ਦੀ ਲਾਸ਼ ਨੂੰ ਪਿੰਡ ਹੌਜ ਖਾਸ ਦੇ ਸੇਮਨਾਲੇ ’ਚ ਟਿਕਾਣੇ ਲਗਾਇਆ ਜਾ ਰਿਹਾ ਸੀ ਤਾਂ ਇਸ ਦਾ ਪਤਾ ਪੁਲਸ ਨੂੰ ਲੱਗਣ 'ਤੇ ਦੋਸ਼ੀ ਸ਼ਾਮ ਲਾਲ ਅਤੇ ਉਸਦੀ ਪਤਨੀ ਨੂੰ ਕਾਬੂ ਕਰ ਲਿਆ ਗਿਆ ਅਤੇ ਲਾਸ਼ ਬਰਾਮਦ ਕਰ ਲਈ ਗਈ। ਕਤਲ ਕਰਨ ਵਾਲੇ ਦੋਸ਼ੀਆਂ ’ਚ ਵਿਅਕਤੀ ਸ਼ਾਮ ਲਾਲ ਨੇ ਕੈਮਰੇ ਦੇ ਸਾਹਮਣੇ ਆਪਣੇ ਗੁਨਾਹ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਰਮੇਸ਼ ਕੁਮਾਰ ਨੇ ਉਸਦੇ ਨਾਲ ਠੱਗੀ ਕੀਤੀ ਸੀ ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਰਮੇਸ਼ ਕੁਮਾਰ ਦੀ ਪਤਨੀ ਦੇ ਬਿਆਨਾਂ ’ਤੇ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਵਾਰਦਾਤ ਦੇ ’ਚ ਸ਼ਾਮਲ 2 ਮੁੱਖ ਦੋਸ਼ੀਆਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਬਾਕੀ ਦੇ 2 ਮੁਲਜ਼ਮਾਂ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਸ਼ਹੂਰ 'ਥਾਰ ਗਰਲ' 'ਤੇ ਹੋ ਗਈ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e