ਨਸ਼ੇ ਦੀ ਹਾਲਤ ''ਚ ਵਿਅਕਤੀ ਨੇ ਆਪਣੇ 38 ਸਾਲਾ ਰਿਸ਼ਤੇਦਾਰ ਦਾ ਕੀਤਾ ਕਤਲ

Tuesday, Aug 18, 2020 - 02:04 PM (IST)

ਨਸ਼ੇ ਦੀ ਹਾਲਤ ''ਚ ਵਿਅਕਤੀ ਨੇ ਆਪਣੇ 38 ਸਾਲਾ ਰਿਸ਼ਤੇਦਾਰ ਦਾ ਕੀਤਾ ਕਤਲ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਬਹਿਰਾਮਪੁਰ ਰੋਡ 'ਤੇ ਦੇਰ ਰਾਤ ਨਸ਼ੇ ਦੀ ਹਾਲਤ ਵਿਚ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਨੌਜਵਾਨ ਨੇ ਆਪਣੇ ਹੀ 38 ਸਾਲਾ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸਨ ਜਬਰਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਪ੍ਰਾਪਤ ਜਾਣਕਾਰੀ ਮ੍ਰਿਤਕ ਸਮਸ਼ੇਰ ਸਿੰਘ ਨਿਵਾਸੀ ਬਹਿਰਾਮਪੁਰ ਰੋਡ ਦੇ ਘਰ ਦੋ ਦਿਨ ਪਹਿਲਾ ਹੀ ਦੋਸ਼ੀ ਨੌਜਵਾਨ ਬੱਬਲੂ ਘਰ ਰਹਿਣ ਦੇ ਲਈ ਆਇਆ ਸੀ । ਬੀਤੀ ਰਾਤ ਜਦੋਂ ਮ੍ਰਿਤਕ ਸਮਸ਼ੇਰ ਨੇ ਬੱਬਲੂ ਨੂੰ ਨਸ਼ਾ ਪੀਣ ਤੋਂ ਰੋਕਿਆ ਤਾਂ ਦੋਹਾਂ ਵਿਚ ਮਾਮੂਲੀ ਤਕਰਾਰ ਹੋ ਗਈ। ਜਿਸ ਤੋਂ ਬਾਅਦ ਨੌਜਵਾਨ ਬੱਬਲੂ ਨੇ ਉਸ ਦੇ ਸਿਰ 'ਤੇ ਇੱਟਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੋਕਾਂ ਨੂੰ ਪਤਾ ਲੱਗਣ ਤੇ ਜਦ ਲੋਕ ਇਕੱਠੇ ਹੋਏ ਤਾਂ ਬਬਲੂ ਫਰਾਰ ਹੋ ਗਿਆ। ਇਸ ਸਬੰਧੀ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਉਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 54 ਲੋਕਾਂ ਦੀ ਰਿਪੋਰਟ ਪਾਜ਼ੇਟਿਵ


author

Anuradha

Content Editor

Related News