ਤਬਲੀਗੀ ਜਮਾਤ ''ਚ ਸ਼ਾਮਲ ਹੋਏ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ ''ਚ ਭੇਜਿਆ
Sunday, Apr 05, 2020 - 03:29 PM (IST)
ਗੜ੍ਹਸ਼ੰਕਰ (ਸ਼ੋਰੀ)— ਤਬਲੀਗੀ ਜਮਾਤ 'ਚ ਸ਼ਾਮਲ ਹੋਣ ਵਾਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਨੂੰ ਕਾਬੂ ਕਰਕੇ ਆਈਸੋਲੇਸ਼ਨ ਵਾਰਡ 'ਚ ਭੇਜਿਆ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਇੰਚਾਰਜ ਡਾ. ਰਘੁਬੀਰ ਸਿੰਘ ਨੇ ਦੱਸਿਆ ਕਿ ਬੀਤ ਇਲਾਕੇ ਦੇ ਪਿੰਡ ਕਾਲੇਵਾਲ ਬੀਤ ਵਿਚ ਇਕ ਜਮਾਤੀ ਦੀ ਸੂਚਨਾ ਮਿਲਣ 'ਤੇ ਰਾਤ 10 ਵਜੇ ਆਪਣੀ ਟੀਮ ਰਾਹੀਂ ਉਸ ਨੂੰ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਕਾਲੇਵਾਲ ਬੀਤ ਦਾ ਹਬੀਬ ਪੁੱਤਰ ਸ਼ੁੱਕਰਦੀਨ ਉਮਰ 24 ਸਾਲ ਸਬੰਧੀ ਵਿਭਾਗ ਨੂੰ ਸੂਚਨਾ ਸੀ ਕਿ ਉਹ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ 'ਚ 8 ਫਰਵਰੀ ਨੂੰ ਸ਼ਾਮਲ ਹੋ ਕੇ ਆਇਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ
ਦੱਸਣਯੋਗ ਹੈ ਕਿ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਗੜ੍ਹਸ਼ੰਕਰ ਦੇ ਕੁਲ 105 ਪਿੰਡਾਂ ਅਤੇ ਮਾਹਿਲਪੁਰ ਦੇ 118 ਪਿੰਡਾਂ ਦੀਆਂ ਜ਼ਿਆਦਾਤਰ ਪੰਚਾਇਤਾਂ ਨੇ ਆਪਣੇ-ਆਪਣੇ ਪੱਧਰ 'ਤੇ ਸਖਤ ਫੈਸਲਾ ਲੈਂਦੇ ਹੋਏ ਹਰ ਰਸਤੇ 'ਤੇ ਬੈਰੀਕੇਡ ਲਾ ਕੇ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਬਾਹਰੀ ਵਿਅਕਤੀਆਂ ਦੇ ਪਿੰਡ 'ਚ ਵੜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਅਤੇ ਇਸ ਨੂੰ ਸਖਤੀ ਨਾਲ ਲਾਗੂ ਵੀ ਕਰ ਦਿੱਤਾ ਹੈ। ਵੱਖ-ਵੱਖ ਪਿੰਡਾਂ ਤੋਂ ਮਿਲੀਆਂ ਜਾਣਕਾਰੀਆਂ ਅਨੁਸਾਰ ਇਨ੍ਹਾਂ ਨਾਕਿਆਂ 'ਤੇ ਬੈਰੀਕੇਡ ਲਾ ਕੇ ਪੂਰਾ ਦਿਨ ਬਾਹਰੀ ਵਿਅਕਤੀਆਂ ਦੇ ਆਉਣ 'ਤੇ ਉਨ੍ਹਾਂ ਨੂੰ ਆਉਣ ਦਾ ਕਾਰਣ ਪੁੱਛਿਆ ਜਾਂਦਾ ਹੈ ਅਤੇ ਸੰਤੁਸ਼ਟੀ ਨਾ ਹੋਣ 'ਤੇ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।
ਇਹ ਵੀ ਪੜ੍ਹੋ: ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਭ ਉਨ੍ਹਾਂ ਲਈ ਹੀ ਕੀਤਾ ਜਾ ਰਿਹੈ : ਐੱਸ. ਡੀ. ਐੱਮ.
ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਦਾ ਪ੍ਰਕੋਪ ਪੂਰੇ ਸੰਸਾਰ ਭਰ ਵਿਚ ਫੈਲ ਚੁੱਕਾ ਹੈ, ਅਜਿਹੇ ਵਿਚ ਹੁਣ ਆਮ ਲੋਕ ਸਮਝ ਚੁੱਕੇ ਹਨ ਕਿ ਘਰਾਂ ਵਿਚ ਰਹਿਣਾ ਹੀ ਸਭ ਤੋਂ ਬਿਹਤਰ ਹੈ। ਲੋਕਾਂ ਨੂੰ ਇਹ ਵੀ ਅਹਿਸਾਸ ਹੋ ਗਿਆ ਹੈ ਕਿ ਇਹ ਸਭ ਜੋ ਹੋ ਰਿਹਾ ਹੈ, ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਲਈ ਕਰ ਰਿਹਾ ਹੈ।
ਇਹ ਵੀ ਪੜ੍ਹੋ: ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ
ਲੋਕ ਕਰਫਿਊ ਨੂੰ ਖੁਦ ਕਰ ਰਹੇ ਨੇ ਲਾਗੂ : ਡੀ. ਐੱਸ. ਪੀ .
ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਪੂਰੀ ਤਹਿਸੀਲ ਵਿਚ ਹਰ ਪਿੰਡ 'ਚ ਲੋਕ ਖੁਦ ਕਰਫਿਊ ਨੂੰ ਲਾਗੂ ਕਰਨ ਵਿਚ ਲੱਗੇ ਹੋਏ ਹਨ ਜੋ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਰੱਖਿਆ ਕਵਚ ਹੈ। ਉਨ੍ਹਾਂ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਜੇਕਰ ਇਸ ਬੀਮਾਰੀ ਤੋਂ ਬਚਣਾ ਹੈ ਤਾਂ ਇਹੀ ਸਭ ਤੋਂ ਉੱਤਮ ਉਪਾਅ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਪੈਂਸਰਾਂ ਦੇ 44 ਸੈਂਪਲਾਂ 'ਚੋਂ 20 ਆਏ ਨੈਗੇਟਿਵ
ਸਿਹਤ ਵਿਭਾਗ ਵੱਲੋਂ ਪਿੰਡ ਪੈਂਸਰਾਂ ਦੇ ਜਿਨ੍ਹਾਂ 44 ਲੋਕਾਂ ਦੇ ਸੈਂਪਲ ਲਏ ਗਏ ਸਨ, ਉਨ੍ਹਾਂ 'ਚੋਂ 20 ਵਿਅਕਤੀਆਂ ਦਾ ਰਿਜ਼ਲਟ ਅੱਜ ਆÎਇਆ ਅਤੇ ਸਾਰੇ ਨੈਗੇਟਿਵ ਹਨ, ਹੁਣ 24 ਵਿਅਕਤੀਆਂ ਦਾ ਰਿਜ਼ਲਟ ਆਉਣਾ ਬਾਕੀ ਹੈ। ਡਾ. ਰਘੁਬੀਰ ਸਿੰਘ ਅਨੁਸਾਰ ਮੋਰਾਂਵਾਲੀ ਦੇ ਸਾਰੇ ਸੈਂਪਲ ਨੈਗੇਟਿਵ ਆ ਚੁੱਕੇ ਹਨ ਅਤੇ ਹੋਰ ਜਿੰਨੇ ਵੀ ਸੈਂਪਲ ਭੇਜੇ ਗਏ ਸਨ, ਉਹ ਸਾਰੇ ਨੈਗੇਟਿਵ ਹੀ ਆਏ ਹਨ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)