ਭੈਣ ਨਾਲ ਵਿਆਹ ਕਰਵਾਉਣ ਦੇ ਬਹਾਨੇ ਨਾਲ ਸੱਦ ਕੇ ਵੱਢ''ਤਾ ਨੌਜਵਾਨ, ਤੜਫ-ਤੜਫ਼ ਹੋਈ ਦਰਦਨਾਕ ਮੌਤ
Monday, Dec 30, 2024 - 05:16 AM (IST)
ਲੁਧਿਆਣਾ (ਰਾਜ)- ਪੰਜਾਬ ਦੇ ਲੁਧਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੇਮਿਕਾ ਦੇ ਭਰਾ ਨੇ ਆਪਣੀ ਭੈਣ ਨਾਲ ਵਿਆਹ ਕਰਵਾਉਣ ਦਾ ਬਹਾਨਾ ਬਣਾ ਕੇ ਨੌਜਵਾਨ ਨੂੰ ਗੁਜਰਾਤ ਤੋਂ ਬੁਲਾ ਲਿਆ, ਜਿਉਂ ਹੀ ਉਹ ਉਨ੍ਹਾਂ ਨੂੰ ਮਿਲਣ ਗਿਆ ਤਾਂ ਪ੍ਰੇਮਿਕਾ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਟਿੱਬਾ ਦੇ ਇਲਾਕੇ ਨਿਊ ਪੁਨੀਤ ਨਗਰ ਦਾ ਰਹਿਣ ਵਾਲਾ ਸਚਿਨ ਤਿਵਾੜੀ ਹੈ। ਪਤਾ ਲੱਗਣ ’ਤੇ ਮ੍ਰਿਤਕ ਦੇ ਪਰਿਵਾਰ ਨੇ ਇਸ ਸਬੰਧ ’ਚ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਮ੍ਰਿਤਕ ਦੇ ਚਾਚਾ ਰਾਕੇਸ਼ ਤਿਵਾੜੀ ਦੀ ਸ਼ਿਕਾਇਤ ’ਤੇ ਮੁਲਜ਼ਮ ਅਨੁਜ ਯਾਦਵ, ਬਲਜੀਤ ਸਿੰਘ ਅਤੇ ਉਨ੍ਹਾਂ ਦੇ 2 ਅਣਪਛਾਤੇ ਸਾਥੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸਚਿਨ ਤਿਵਾੜੀ ਨਿਊ ਪੁਨੀਤ ਨਗਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਾਲਿਆਂ ਮੁਤਾਬਕ ਸਚਿਨ ਦਾ ਕਿਸੇ ਲੜਕੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਪਹਿਲਾਂ ਵੀ ਥਾਣੇ ’ਚ ਸ਼ਿਕਾਇਤ ਹੋਈ ਸੀ ਪਰ ਮਾਮਲਾ ਸੁਲਝਾ ਲਿਆ ਗਿਆ ਸੀ, ਜਿਸ ਤੋਂ ਬਾਅਦ ਸਚਿਨ ਲੁਧਿਆਣਾ ਛੱਡ ਕੇ ਗੁਜਰਾਤ ’ਚ ਨੌਕਰੀ ਕਰਨ ਲੱਗਾ ਪਰ ਲੜਕੀ ਨੇ ਸਚਿਨ ਦਾ ਪਿੱਛਾ ਨਹੀਂ ਛੱਡਿਆ। ਉਹ ਅਕਸਰ ਸਚਿਨ ਨਾਲ ਗੱਲ ਕਰਦੀ ਸੀ ਅਤੇ ਉਸ ਨਾਲ ਵਿਆਹ ਕਰਨ ਦੀ ਗੱਲ ਕਰਦੀ ਸੀ।
ਇਹ ਵੀ ਪੜ੍ਹੋ- ਤੁਹਾਡੇ ਜ਼ਿਲ੍ਹੇ 'ਚ ਕਿੱਥੇ-ਕਿੱਥੇ ਜਾਮ ਕੀਤੀ ਜਾਵੇਗੀ ਆਵਾਜਾਈ ? ਜਾਣੋ ਪੰਜਾਬ ਬੰਦ ਦੀ ਪੂਰੀ ਡਿਟੇਲ
ਮ੍ਰਿਤਕ ਸਚਿਨ ਦੇ ਚਾਚਾ ਰਾਕੇਸ਼ ਨੇ ਦੱਸਿਆ ਕਿ ਉਹ ਪਿੰਡ ’ਚ ਹੀ ਆਪਣੇ ਭਤੀਜੇ ਸਚਿਨ ਲਈ ਕੁੜੀ ਲੱਭ ਰਹੇ ਸਨ। ਇਸ ’ਚ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਸਚਿਨ ਨੂੰ ਫੋਨ ਕੀਤਾ। ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਸਚਿਨ ਨਾਲ ਕਰਨ ਲਈ ਕਿਹਾ ਅਤੇ ਬਹਾਨੇ ਨਾਲ ਉਸ ਨੂੰ ਲੁਧਿਆਣਾ ਬੁਲਾ ਲਿਆ।
ਸਚਿਨ ਨੇ ਉਨ੍ਹਾਂ ਨੂੰ ਨਹੀਂ ਦੱਸਿਆ, ਸਚਿਨ ਨੇ ਪਰਿਵਾਰ ਵਾਲਿਆਂ ਨੂੰ ਝੂਠ ਬੋਲਿਆ ਕਿ ਉਸ ਨੇ ਕੁਝ ਲੋਕਾਂ ਕੋਲੋਂ ਪੈਸੇ ਅਤੇ ਸਾਮਾਨ ਲੈਣਾ ਹੈ। ਉਹ ਪੈਸੇ ਅਤੇ ਸਾਮਾਨ ਲੈ ਕੇ ਘਰ ਵਾਪਸ ਆਵੇਗਾ। ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਿਆ ਕਿ 27 ਦਸੰਬਰ ਨੂੰ ਮੁਲਜ਼ਮ ਅਨੁਜ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਫਿਰ ਆਪਣੇ ਸਾਥੀ ਬਲਜੀਤ ਸਿੰਘ ਅਤੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਵਾਰ ਕੀਤੇ ਸਨ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਸਚਿਨ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਪੀ.ਜੀ.ਆਈ. ਹਸਪਤਾਲ ਰੈਫਰ ਕਰ ਦਿੱਤਾ, ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਸਚਿਨ ਨੂੰ ਗੰਭੀਰ ਰੂਪ ’ਚ ਜ਼ਖਮੀ ਦੇਖਿਆ ਜਾ ਸਕਦਾ ਹੈ। ਖੂਨ ਨਾਲ ਲਥਪਥ ਸਚਿਨ ਕੁਝ ਵੀ ਬੋਲਣ ਦੀ ਹਾਲਤ ’ਚ ਨਹੀਂ ਸੀ, ਜੋ ਕਿ ਪੁਲਸ ਨੇ ਵੀਡੀਓ ਕਬਜ਼ੇ ’ਚ ਲੈ ਲਈ ਹੈ। ਇਸ ਤੋਂ ਇਲਾਵਾ ਪੁਲਸ ਕੋਲ ਮੁਲਜ਼ਮਾਂ ਦੇ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੀ ਹੈ।
ਇਹ ਵੀ ਪੜ੍ਹੋ- 'ਪੰਜਾਬ ਬੰਦ' ਦੇ ਮੱਦੇਨਜ਼ਰ GNDU ਦਾ ਵੱਡਾ ਫ਼ੈਸਲਾ ; 30 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਕੀਤੀਆਂ ਰੱਦ
ਦੀਪਕ ਝਾਅ ਮੁਤਾਬਕ ਇਹ ਘਟਨਾ ਦਿਨ-ਦਿਹਾੜੇ ਹੋਈ ਸੀ। ਮੋਟਰਸਾਈਕਲ ’ਤੇ 4 ਨੌਜਵਾਨ ਆਏ ਸਨ, ਜਿਨ੍ਹਾਂ ਨੇ ਲਗਾਤਾਰ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਵਾਰ ਕੀਤੇ। ਸਚਿਨ ਖੂਨ ਨਾਲ ਲਥਪਥ ਸੜਕ ਕਿਨਾਰੇ ਡਿਗ ਗਿਆ, ਉਥੇ ਮੌਜੂਦ ਕਿਸੇ ਵਿਅਕਤੀ ਨੇ ਇਸ ਪੂਰੀ ਵਾਰਦਾਤ ਦਾ ਵੀਡੀਓ ਵੀ ਬਣਾਇਆ ਸੀ, ਜਿਸ ਵਿਚ ਸਚਿਨ ਖੂਨ ਨਾਲ ਲਥਪਥ ਦਿਸ ਰਿਹਾ ਸੀ।
2 ਮੁਲਜ਼ਮ ਕਾਬੂ, ਬਾਕੀਆਂ ਦੀ ਭਾਲ ਜਾਰੀ
ਇਸ ਮਾਮਲੇ ਵਿਚ ਏ.ਸੀ.ਪੀ. ਪੂਰਬੀ ਸੁਮਿਤ ਸੂਦ ਮੁਤਾਬਕ ਪੁਲਸ ਨੂੰ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਕੇਸ ਦਰਜ ਕਰ ਕੇ ਮੁਲਜ਼ਮ ਅਨੁਜ ਅਤੇ ਬਲਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤਿਆ ਜਾਣ ਵਾਲਾ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਹੁਣ ਪੁਲਸ ਬਾਕੀ ਬਚੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e