ਨਾਬਾਲਗ ਕੁੜੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ੀ ਨੂੰ 5 ਸਾਲ ਦੀ ਕੈਦ

Thursday, Feb 02, 2023 - 12:54 PM (IST)

ਨਾਬਾਲਗ ਕੁੜੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ੀ ਨੂੰ 5 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਇਕ ਨਾਬਾਲਗ ਕੁੜੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਰਿਸ਼ੀ ਨਗਰ, ਲੁਧਿਆਣਾ ਨਿਵਾਸੀ ਵਿੱਕੀ ਕੁਮਾਰ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੀੜਤਾ ਦੀ ਮਾਤਾ ਦੀ ਸ਼ਿਕਾਇਤ ’ਤੇ 10 ਅਗਸਤ 2020 ਨੂੰ ਪੁਲਸ ਥਾਣਾ ਪੀ. ਏ. ਯੂ. ਵਿਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ 10 ਸਾਲ ਦੀ ਪੀੜਤ ਧੀ 9 ਅਗਸਤ 2020 ਨੂੰ ਰੋਜ਼ਾਨਾ ਵਾਂਗ ਘਰ ਵਿਚ ਸੀ।

ਉਸ ਦੇ ਮੁਤਾਬਕ ਜਦੋਂ ਉਹ ਕੰਮ ਕਰ ਰਹੀ ਸੀ ਤਾਂ ਸ਼ਾਮ ਨੂੰ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਕਿ ਉਸ ਦੀ ਧੀ ਘਰ ਵਿਚ ਰੋ ਰਹੀ ਹੈ। ਜਦੋਂ ਘਰ ਪੁੱਜੀ ਤਾਂ ਉਸ ਦੀ ਧੀ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਨੂੰ ਨਾਲ ਦੀ ਯੂਨੀਵਰਸਿਟੀ ’ਚ ਪੈਂਦੇ ਪਲਾਟ ਵਿਚ ਇਹ ਕਹਿ ਕੇ ਲੈ ਗਿਆ ਕਿ ਉਹ ਉਸ ਨੂੰ ਉੱਥੇ ਅਮਰੂਦ ਖੁਆਏਗਾ। ਜਦੋਂ ਉਹ ਉੱਥੇ ਗਈ ਤਾਂ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਉਪਰੰਤ ਪੀੜਤਾ ਨੇ ਚੀਕਣਾ ਸ਼ੁਰੂ ਕੀਤਾ ਅਤੇ ਇੰਨੇ ਵਿਚ ਉਸ ਦਾ ਮਾਮਾ ਉੱਥੇ ਪੁੱਜ ਗਿਆ।

ਪੀੜਤਾ ਦੇ ਰਿਸ਼ਤੇਦਾਰ ਨੂੰ ਦੇਖਣ ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਅਤੇ ਬਹਿਸ ਸੁਣਨ ਉਪਰੰਤ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।
 


author

Babita

Content Editor

Related News