ਪਤਨੀ ਤੇ ਪੁੱਤ ਨੂੰ ਕੁਹਾੜੀ ਨਾਲ ਵੱਢਣ ਵਾਲਾ ਗ੍ਰਿਫਤਾਰ, ਛੋਟੇ ਪੁੱਤ ਨੂੰ ਵੀ ਚੁੰਗਲ ’ਚੋਂ ਕਰਵਾਇਆ ਰਿਹਾਅ
Sunday, Apr 09, 2023 - 01:35 AM (IST)
ਸਮਰਾਲਾ (ਗਰਗ, ਬੰਗੜ)-ਦੋ ਦਿਨ ਪਹਿਲਾਂ ਪਿੰਡ ਕੋਟਾਲਾ ਵਿਖੇ ਆਪਣੀ ਪਤਨੀ ਅਤੇ ਵੱਡੇ ਪੁੱਤ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਉਨ੍ਹਾਂ ਨੂੰ ਮਰਨ ਕਿਨਾਰੇ ਪਹੁੰਚਾਉਣ ਵਾਲੇ ਮੁਲਜ਼ਮ ਨੂੰ ਅੱਜ ਪੁਲਸ ਨੇ ਸ੍ਰੀ ਅਨੰਦਪੁਰ ਸਾਹਿਬ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ 13 ਸਾਲ ਦੇ ਛੋਟੇ ਪੁੱਤ ਮਨਜੋਤ ਸਿੰਘ ਨੂੰ ਵੀ ਉਸ ਦੀ ਚੁੰਗਲ ’ਚੋਂ ਰਿਹਾਅ ਕਰਵਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਮਨਾਉਣ ਸਿੱਖ ਸ਼ਰਧਾਲੂ ਹੁਣ ਰੇਲਗੱਡੀ ਦੀ ਥਾਂ ਵਾਹਗਾ ਬਾਰਡਰ ਰਸਤੇ ਪੈਦਲ ਜਾਣਗੇ ਪਾਕਿਸਤਾਨ
ਇਸ ਸੰਬੰਧ ਵਿਚ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਅਤੇ ਐੱਸ. ਐੱਚ. ਓ. ਭਿੰਦਰ ਸਿੰਘ ਖੰਗੂੜਾ ਵੱਲੋਂ ਸੱਦੀ ਗਈ ਪ੍ਰੈੱਸ ਕਾਨਫੰਰਸ ਵਿਚ ਦੱਸਿਆ ਕਿ ਕਥਿਤ ਦੋਸ਼ੀ ਹਰਜੀਤ ਸਿੰਘ ਉਰਫ ਜੀਤਾ ਨੇ ਆਪਣੀ ਗ੍ਰਿਫ਼ਤਾਰੀ ਮੌਕੇ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਵਾਰਦਾਤ ਪਿੱਛੇ ਰਿਸ਼ਤਿਆਂ ਅਤੇ ਸਮਾਜ ਨੂੰ ਕਲੰਕਿਤ ਕਰਦਿਆਂ ਸਬੰਧਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਦਾ ਅਦਾਲਤ ’ਚੋਂ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਉਸ ਦੀ ਪੁੱਛਗਿਛ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਸਲ ਸੱਚਾਈ ਸਾਹਮਣੇ ਨਹੀਂ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ CM ਮਾਨ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ