ਮੁੰਡੇ ਨੂੰ ਸਕੂਲ ਛੱਡਣ ਗਿਆ ਨਾ ਮੁੜਿਆ ਬੰਦਾ, ਮਾਮਲਾ ਹੋਇਆ ਦਰਜ
Saturday, Jan 04, 2025 - 02:31 AM (IST)
ਲੁਧਿਆਣਾ (ਗੌਤਮ)- ਥਾਣਾ ਦੁੱਗਰੀ ਪੁਲਸ ਨੇ ਆਪਣੇ ਲੜਕੇ ਨੂੰ ਸਕੂਲ ਛੱਡਣ ਗਏ ਵਿਅਕਤੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੈਂਟਰਾ ਗ੍ਰੀਨ ਦੀ ਰਹਿਣ ਵਾਲੀ ਸਿਲਕੀ ਘਈ ਦੇ ਬਿਆਨਾਂ ’ਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਸਿਲਕੀ ਘਈ ਨੇ ਦੱਸਿਆ ਕਿ ਉਸ ਦਾ ਪਤੀ ਆਪਣੇ ਬੇਟੇ ਨੇਹਤ ਨੂੰ ਸਕੂਲ ਛੱਡਣ ਲਈ ਗੁਆਂਢੀ ਦਾ ਮੋਟਰਸਾਈਕਲ ਲੈ ਕੇ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਬਾਰੇ ਕੁਝ ਪਤਾ ਨਹੀਂ ਸੀ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਨਿੱਜੀ ਫਾਇਦੇ ਲਈ ਉਸ ਦੇ ਪਤੀ ਨੂੰ ਲੁਕਾ ਕੇ ਰੱਖਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਖਦੇਵ ਰਾਜ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਪਤਾ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e