ਬੇੜੀ ਰਾਹੀਂ ਦਰਿਆ ਪਾਰ ਕਰਦਾ ਵਿਅਕਤੀ ਹੜ੍ਹ ''ਚ ਰੁੜ੍ਹਿਆ, ਪਰਿਵਾਰ ਸਦਮੇ ''ਚ

Tuesday, Aug 22, 2023 - 11:07 AM (IST)

ਬੇੜੀ ਰਾਹੀਂ ਦਰਿਆ ਪਾਰ ਕਰਦਾ ਵਿਅਕਤੀ ਹੜ੍ਹ ''ਚ ਰੁੜ੍ਹਿਆ, ਪਰਿਵਾਰ ਸਦਮੇ ''ਚ

ਫਾਜ਼ਿਲਕਾ (ਸੁਖਵਿੰਦਰ) : ਇੱਕ ਪਾਸੇ ਜਿੱਥੇ ਹੜ੍ਹਾਂ ਦੀ ਲਪੇਟ 'ਚ ਫ਼ਸਲਾਂ ਆ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਹੁਣ ਇਨਸਾਨ ਵੀ ਹੜ੍ਹਾਂ ਦੀ ਲਪੇਟ 'ਚ ਆਉਣੇ ਸ਼ੁਰੂ ਹੋ ਗਏ ਹਨ। ਫਾਜ਼ਿਲਕਾ ਦੀ ਸਰਹੱਦ 'ਤੇ ਪੈਂਦੇ ਪਿੰਡ ਤੇਜਾ ਰੁਹੇਲਾ ਦਾ ਰਾਜ ਸਿੰਘ ਬੀਤੇ ਦਿਨੀਂ ਬੇੜੀ ਦੇ ਰਾਹੀਂ ਦਰਿਆਂ 'ਚ ਆਪਣੇ ਘਰ ਦਾ ਜਾਇਜ਼ਾ ਲੈਣ ਗਿਆ ਸੀ। ਇਸ ਦੌਰਾਨ ਬੇੜੀ ਬੇਕਾਬੂ ਹੋ ਗਈ ਅਤੇ ਰਾਜ ਸਿੰਘ ਬੇੜੀ ਤੋਂ ਬਾਹਰ ਡਿੱਗ ਪਿਆ। ਫਿਲਹਾਲ ਅਜੇ ਤੱਕ ਰਾਜ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਸਿੰਘ ਦੇ ਭਤੀਜੇ ਗੁਰਮੀਤ ਸਿੰਘ, ਭਰਾ ਮਹਿੰਦਰ ਅਤੇ ਭੈਣ ਸੁਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਦਰਿਆ ਅਤੇ ਜ਼ਮੀਨਾਂ ਅੰਦਰ ਹੜ੍ਹ ਆਉਣ ਕਾਰਨ ਰਾਜ ਸਿੰਘ ਪਰਿਵਾਰ ਸਮੇਤ ਢਾਣੀ ਮਹਿੰਦਰ ਸਿੰਘ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਪਿੰਡ ਲਾਧੂਕਾ ਚੱਲਾ ਗਿਆ ਸੀ ਤਾਂ ਕਿਸੇ ਨੇ ਸੁਨੇਹਾ ਦਿੱਤਾ ਕਿ ਤੇਰਾ ਘਰ ਡਿੱਗਣ ਵਾਲਾ ਹੈ ਤਾਂ ਬੀਤੇ ਦਿਨੀਂ ਉਹ ਲਾਧੂਕਾ ਤੋਂ ਰੋਟੀ ਅਤੇ ਪਾਣੀ ਦੀਆਂ 2 ਬੋਤਲਾਂ ਲੈ ਕੇ ਆਪਣੇ ਘਰ ਦਾ ਜ਼ਾਇਜਾ ਲੈਣ ਲਈ ਆਇਆ ਸੀ।

ਜਿਵੇਂ ਹੀ ਬੇੜੀ ਦੇ ਅੰਦਰ ਬੈਠ ਕੇ ਦਰਿਆ ਪਾਰ ਕਰ ਰਿਹਾ ਸੀ ਤਾਂ ਅਚਾਨਕ ਬੇੜੀ ਬੇਕਾਬੂ ਹੋ ਗਈ, ਜਿਸ ਮੌਕੇ ਰਾਜ ਸਿੰਘ ਬੇੜੀ ਤੋਂ ਬਾਹਰ ਡਿੱਗ ਗਿਆ ਅਤੇ ਬਾਹਰ ਖੜ੍ਹੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਮੈਂਬਰ ਹੁਣ ਤੱਕ ਉਸ ਦੀ ਭਾਲ ਕਰ ਰਹੇ ਹਨ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰਾਜ ਸਿੰਘ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਰਾਜ ਸਿੰਘ ਦੀ ਭਾਲ ਕੀਤੀ ਜਾਵੇ।
 


author

Babita

Content Editor

Related News