ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਇਆ ਰੇਹੜਾ ਚਾਲਕ, ਤੜਫ-ਤੜਫ ਕੇ ਹੋਈ ਮੌਤ

Saturday, Feb 04, 2023 - 02:23 AM (IST)

ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਇਆ ਰੇਹੜਾ ਚਾਲਕ, ਤੜਫ-ਤੜਫ ਕੇ ਹੋਈ ਮੌਤ

ਲੁਧਿਆਣਾ (ਰਾਜ)- ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਬਾਈਕ ਰੇਹੜਾ ਚਾਲਕ ਜ਼ਖ਼ਮੀ ਹੋ ਗਿਆ ਮੌਕੇ ’ਤੇ ਹੀ ਦਮ ਤੋੜ ਗਿਆ। ਮ੍ਰਿਤਕ ਦੀ ਪਛਾਣ ਯਮੁਨਾ ਪ੍ਰਸਾਦ ਹੈ, ਜਿਸ ਦੀ ਉਮਰ 40 ਸਾਲ ਦਾ ਹੈ। ਹਾਦਸਾ ਦੇਖ ਕੇ ਰਾਹਗੀਰਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ’ਚ ਰਖਵਾ ਦਿੱਤੀ ਅਤੇ ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵਿਰੁੱਧ ਵੱਡੀ ਕਾਰਵਾਈ, ਇੱਕੋ ਸਮੇਂ 1490 ਥਾਵਾਂ 'ਤੇ ਛਾਪੇਮਾਰੀ

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਰੇਹੜਾ ਚਾਲਕ ਯਮੁਨਾ ਪ੍ਰਸਾਦ ਮੋਹਾਲੀ ਦਾ ਰਹਿਣ ਵਾਲਾ ਹੈ। ਉਹ ਮੋਹਾਲੀ ਤੋਂ ਸਾਮਾਨ ਲੈ ਕੇ ਲੁਧਿਆਣਾ ਛੱਡਣ ਲਈ ਆਇਆ ਸੀ, ਜਦੋਂ ਉਹ ਫਿਰੋਜ਼ਪੁਰ ਰੋਡ ਸਥਿਤ ਮੈਡੀਵੇਜ਼ ਹਸਪਤਾਲ ਕੋਲ ਪੁੱਜਾ ਤਾਂ ਰੇਹੜਾ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ, ਨਤੀਜੇ ਵਜੋਂ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News