ਖੇਤਾਂ ''ਚ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
Thursday, Aug 10, 2017 - 07:03 PM (IST)
ਝਬਾਲ (ਨਰਿੰਦਰ)— ਥਾਣਾ ਝਬਾਲ ਅਧੀਨ ਪੈਂਦੇ ਪਿੰਡ ਸੋਹਲ ਵਿਖੇ ਅੱਜ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਡਾ. ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਸੋਹਲ ਦਾ ਰਹਿਣ ਵਾਲਾ ਗੁਲਸ਼ਨ ਪੁੱਤਰ ਮੰਗਲ ਸਿੰਘ ਖੇਤਾਂ ਵਿਚ ਸਪਰੇਅ ਕਰਨ ਤੋਂ ਬਾਅਦ ਜਦੋਂ ਟਰਾਂਸਫਾਰਮਰ ਦਾ ਸਵਿੱਚ ਛੱਡਣ ਲੱਗਾ ਤਾਂ ਅਚਾਨਕ ਸਵਿੱਚ ਵਿਚ ਕਰੰਟ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ । ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
