ਟਰੇਨ ਦੇ ਇੰਜਣ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

Tuesday, Dec 18, 2018 - 01:22 PM (IST)

ਟਰੇਨ ਦੇ ਇੰਜਣ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਐਤਵਾਰ ਦੀ ਦੇਰ ਰਾਤ ਉਸ ਸਮੇਂ ਦਰਦਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਦੋਂ ਲੁਧਿਆਣਾ ਤੋਂ ਜੰਮੂ ਵੱਲ ਰਹੀ ਰਹੀ ਰੇਲਗੱਡੀ ਦੇ ਇੰਜਣ ਨਾਲ ਨੌਜਵਾਨ ਦੀ ਲਟਕਦੀ ਹੋਈ ਲਾਸ਼ ਮਿਲੀ। ਮ੍ਰਿਤਕ ਨੌਜਵਾਨ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਲਾਸ਼ ਕਾਫੀ ਦੂਰੋਂ ਲਟਕਦੀ ਆਉਂਦੀ ਦੱਸੀ ਜਾ ਰਹੀ ਹੈ। PunjabKesari

ਰੇਲਵੇ ਪੁਲਸ ਨੂੰ ਰੇਲਗੱਡੀ 32133 ਐਕਸਪ੍ਰੈੱਸ ਦੇ ਡਰਾਈਵਰ ਦਿਨੇਸ਼ ਚੰਦ ਮੀਨਾ ਅਤੇ ਗਾਰਡ ਅਤਰ ਸਿੰਘ ਵੱਲੋਂ ਦਿੱਤੀ ਸੂਚਨਾ ਅਨੁਸਾਰ ਮ੍ਰਿਤਕ ਨੌਜਵਾਨ ਟਾਂਡਾ ਦੀ ਹੀ ਚੰਡੀਗੜ੍ਹ ਕਾਲੋਨੀ ਅਤੇ ਦਸ਼ਮੇਸ਼ ਨਗਰ ਦੇ ਨਜ਼ਦੀਕ ਹੀ ਟਰੈਕ ਉੱਤੇ ਘੁੰਮਦੇ ਹੋਏ ਰੇਲਗੱਡੀ ਦੀ ਲਪੇਟ 'ਚ ਆਇਆ ਹੈ, ਜਿਸ ਕਰਕੇ ਉਨ੍ਹਾਂ ਨੇ ਟਾਂਡਾ ਸਟੇਸ਼ਨ 'ਤੇ ਰਾਤ 1.20 ਵਜੇ ਰੇਲਗੱਡੀ ਰੋਕ ਕੇ ਲਾਸ਼ ਨੂੰ ਰੇਲਵੇ ਪੁਲਸ ਦੇ ਹਵਾਲੇ ਕੀਤਾ। ਰੇਲਵੇ ਪੁਲਸ ਟਾਂਡਾ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ 174 ਸੀ. ਆਰ .ਪੀ . ਸੀ . ਦੀ ਕਾਰਵਾਈ ਕਰਕੇ ਲਾਸ਼ ਨੂੰ ਪਛਾਣ ਲਈ ਹਸਪਤਾਲ 'ਚ ਰੱਖਵਾ ਦਿੱਤਾ ਹੈ।

PunjabKesari


author

shivani attri

Content Editor

Related News