'ਚਿੱਟੇ' ਨੇ ਖੋਹੇ ਮਾਪਿਆਂ ਦੇ 'ਹੀਰੇ ਪੁੱਤ', ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਦੀ ਦਲਦਲ 'ਚ ਫਸੀਆਂ

Saturday, Aug 27, 2022 - 05:21 PM (IST)

ਸੁਲਤਾਨਪੁਰ ਲੋਧੀ (ਧੀਰ)-‘ਰਿਸ਼ਟ-ਪੁਸ਼ਟ ਸਰੀਰ, ਖਾਣ-ਪੀਣ ਦੇ ਸ਼ੌਕੀ, ਸੂਰਜਮੁਖੀ ਜਿਹੇ ਸ਼ੌਕੀਨ ਗੱਭਰੂ, ਦਲੇਰ ਕਬੱਡੀ ਖਿਡਾਰੀ ਆਦਿ ਖਾਸੀਅਤਾਂ ਨਾਲ ਜਾਣਿਆ ਜਾਂਦਾ ਪੰਜਾਬ ਅੱਜਕਲ੍ਹ ਨਸ਼ਿਆਂ ਦੀ ਹਨੇਰੀ ਕਾਰਨ ਤਬਾਹ ਹੋ ਰਿਹਾ ਹੈ। ਹਰ ਪਿੰਡ ’ਚ ਇਕ ਜਾ ਇਕ ਤੋਂ ਵੱਧ ਵਿਅਕਤੀਆਂ ਦੀ ਮੌਤ ਨਸ਼ੇ ਦੀ ਓਵਰਡੋਜ਼ ਜਾਂ ਚਿੱਟਾ ਲੈਣ ਕਾਰਨ ਹੋਈ ਹੈ। ਦੁੱਧ, ਮਲਾਈ, ਦਹੀ, ਮੱਖਣ, ਘਿਉ ਵਰਗੀਆਂ ਖੁਰਾਕਾਂ ਖਾਣ ਵਾਲੇ ਪੰਜਾਬ ਦੇ ਗੱਭਰੂ ਅੱਜਕਲ੍ਹ ਨਸ਼ਿਆਂ ਦੀ ਦਲਦਲ ’ਚ ਧੱਸਦੇ ਹੀ ਜਾ ਰਹੇ ਹਨ, ਜੋ ਬਹੁਤ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਜੇਕਰ ਅਜੇ ਵੀ ‘ਚਿੱਟੇ’ ’ਤੇ ਪੂਰੀ ਤਰ੍ਹਾਂ ਰੋਕ ਨਾ ਲੱਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸੋਹਣਾ ‘ਪੰਜਾਬ’ ਪੂਰੀ ਤਰ੍ਹਾਂ ਨਸ਼ੇ ਦੀ ਲਪੇਟ ’ਚ ਆ ਜਾਵੇ। ਨਸ਼ੇ ਨੇ ਅੱਜ ਤਕ ਪਤਾ ਨੀ ਕਿੰਨੀਆਂ ਮਾਵਾਂ ਦੇ ਹੀਰਿਆਂ ਵਰਗੇ ਪੁੱਤ ਖੋਹ ਲਏ। ਕਈ ਘਰਾਂ ਦੇ ਘਰ ਉਜੜ ਗਏ।

ਇਸ ਦਾ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਫ਼ੌਜੀ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਤਿੰਦਰਪਾਲ ਸਿੰਘ ਆਪਣੇ ਪਿੱਛੇ ਵਿਧਵਾ ਮਾਤਾ ਗੁਰਜੀਤ ਕੌਰ, ਪਤਨੀ ਅਤੇ 2 ਬੱਚਿਆਂ ਨੂੰ ਵਿਲਕਦਿਆਂ ਛੱਡ ਗਿਆ ਹੈ।

ਚਲੋ ਮੰਨ ਲੈਂਦੇ ਹਾਂ ਕਿ ‘ਚਿੱਟਾ’ (ਨਸ਼ੇ ਵਾਲਾ ਪਦਾਰਥ) ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਪਰ ਸੂਬੇ ’ਚ ਨਵੀਂ ਬਣੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਵੇਲੇ ਹੁਣ ‘ਚਿੱਟੇ’ ਅਤੇ ਹੋਰ ਨਸ਼ਿਆਂ ਦੀ ਵਿਰਕੀ ਧੜੱਲੇ ਨਾਲ ਜਾਰੀ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਣ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ-ਸ਼ਹਿਰਾਂ ’ਚ ਵਿਕ ਰਹੇ ਨਸ਼ੇ ਤੋਂ ਮਿਲਦੀ ਹੈ। ਜਿਸ ਦੀ ਲੋਕਾਂ ਵੱਲੋਂ ਵੀ ਪੁਸ਼ਟੀ ਵੀ ਕੀਤੀ ਜਾ ਚੁਕੀ ਹੈ। ਜਦ ਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ’ਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਵੱਡਾ ਸਵਾਲ ਇਹ ਵੀ ਹੈ ਫਿਰ ਨੌਜਵਾਨਾਂ ਦੀ ਮੌਤ ਕਿਸ ਤਰ੍ਹਾਂ ਹੋ ਰਹੀ ਹੈ।

ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਵਿਖੇ 100 ਸਾਲਾ ਬੀਬੀ ਨੂੰ ਦਫ਼ਨਾਉਣ ਲਈ ਨਹੀਂ ਮਿਲੀ 2 ਗਜ਼ ਜ਼ਮੀਨ, ਵਜ੍ਹਾ ਜਾਣ ਹੋਵੋਗੇ ਹੈਰਾਨ

PunjabKesari

ਜ਼ਿਲ੍ਹੇ ’ਚ ਕਈ ਪਿੰਡਾਂ ’ਚ ਨਸ਼ੇ ਦੀ ਵਿਰਕੀ ਜ਼ੋਰਾਂ ’ਤੇ
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਕਈ ਅਜਿਹੇ ਡਰੱਗ ਪ੍ਰਭਾਵਿਤ ਪਿੰਡ ਹਨ, ਜਿੱਥੇ ਨਸ਼ੇ ਦੀ ਵਿਕਰੀ ਪੂਰੇ ਜ਼ੋਰਾਂ ’ਤੇ ਹੈ। ਜ਼ਿਲ੍ਹਾ ਪੁਲਸ ਉਕਤ ਪਿੰਡਾਂ ’ਚੋਂ ਵੱਡੀ ਗਿਣਤੀ ’ਚ ਨਸ਼ਾ ਸਮੱਗਲਰਾਂ ਨੂੰ ਨਸ਼ੇ ਦੀ ਖੇਪ ਸਮੇਤ ਗ੍ਰਿਫ਼ਤਾਰ ਵੀ ਕਰ ਚੁਕੀ ਹੈ। ਪਤਾ ਨੀ ਕਿਉਂ ਨਸ਼ਾ ਵੇਚਣ ਵਾਲੇ ਪੁਲਸ ਦੀ ਕਾਰਵਾਈ ਢਿੱਲੀ ਹੁੰਦੀ ਹੈ ਨਸ਼ਾ ਜ਼ੋਰਾਂ ’ਤੇ ਵੇਚਣਾ ਸ਼ੁਰੂ ਕਰ ਦਿੰਦੇ ਹਨ। ਜ਼ਿਲ੍ਹਾ ਪੁਲਸ ਨੂੰ ਚਾਹੀਦਾ ਹੈ ਕਿ ਉਹ ਡਰੱਗ ਪ੍ਰਭਾਵਿਤ ਪਿੰਡਾਂ ਲਗਾਤਾਰ ਆਪਣੀ ਚੈਕਿੰਗ ਮੁਹਿੰਮ ਜਾਰੀ ਰੱਖੇ। ਇਸ ਨਾਲ ਕਈ ਘਰਾਂ ਦੇ ਪਰਿਵਾਰ ਤਬਾਹ ਹੋਣੋਂ ਬਚ ਜਾਣਗੇ।

ਘਰਾਂ ਦੇ ਘਰ ਹੋ ਰਹੇ ਤਬਾਹ
ਪੰਜਾਬ ’ਚ ਨਸ਼ੇ ’ਚ ਕਹਿਰ ਸਿੱਖ਼ਰਾਂ ’ਤੇ ਹੈ, ਜਿਸ ਕਾਰਨ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਨਸ਼ਿਆਂ ਕਾਰਨ ਸੂਬੇ ’ਚੋਂ ਨੌਜਵਾਨੀ ਤਕਰੀਬਨ ਖ਼ਤਮ ਹੁੰਦੀ ਜਾ ਰਹੀ ਹੈ। ਹਰ ਰੋਜ਼ ਨਸ਼ਿਆਂ ਦੀ ਡੋਜ਼ ਵੱਧ ਲੈਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨਾਲ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਸਪਲਾਈ ਦੀ ਰੋਕਥਾਮ ਲਈ ਲੋੜੀਂਦੇ ਠੋਸ ਉਪਰਾਲੇ ਕਰਨ ਤਾਂ ਜੋ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ’ਚ ਨਾ ਫਸੇ।

ਨਸ਼ਿਆਂ ਕਾਰਨ ਹੀ ਵੱਧ ਰਿਹਾ ਕ੍ਰਾਇਮ
ਕਈ ਦਿਨਾਂ ਤੋਂ ਵੱਧ ਰਹੇ ਕ੍ਰਾਇਮ ਦਾ ਮੁੱਖ ਕਾਰਨ ਵੀ ਨਸ਼ੇ ਹਨ। ਜਦੋਂ ਕਿਸੇ ਨਸ਼ੇੜੀ ਨੂੰ ਨਸ਼ਾ ਕਰਨ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਕ੍ਰਾਇਮ ਦਾ ਰਸਤਾ ਅਪਨਾਉਂਦਾ ਹੈ। ਜਿਸ ਤੋਂ ਬਾਅਦ ਉਹ ਪੈਸਿਆਂ ਦਾ ਜੁਗਾੜ ਕਰਕੇ ਆਪਣੇ ਨਸ਼ੇ ਦੀ ਪੁਰਤੀ ਕਰਦਾ ਹੈ। ਨਸ਼ੇ ਦੀ ਲਤ ਇੰਨੀ ਭੈੜੀ ਹੈ ਕਿ ਇਸ ਦੀ ਦਲਦਲ ’ਚ ਫਸਿਆ ਨੌਜਵਾਨ ਜਾਂ ਵਿਅਕਤੀ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ, ਚੋਰੀਆਂ ਜਾਂ ਫਿਰ ਕਿਸੇ ਦਾ ਕਤਲ ਤਕ ਵੀ ਕਰ ਦਿੰਦਾ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ 'ਚ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਬੇਰੁਜ਼ਗਾਰੀ ਵੀ ਹੈ ਮੁੱਖ ਕਾਰਨ
ਪੰਜਾਬ ’ਚ ਬੇਰੁਜ਼ਗਾਰੀ ਵੀ ਨਸ਼ਿਆਂ ਦਾ ਮੁੱਖ ਕਾਰਨ ਹੈ। ਸਰਕਾਰਾਂ ਵੱਲੋਂ ਪੜ੍ਹੇ-ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਨਾ ਕਰਨ ਕਾਰਨ ਆਖਿਰ ’ਚ ਆਪਣੀ ਜ਼ਿੰਦਗੀ ਤੋਂ ਦੁਖੀ ਬੇਰੁਜ਼ਗਾਰ ਨੌਜਵਾਨ ਨਸ਼ਿਆਂ ’ਤੇ ਲੱਗ ਜਾਂਦੇ ਹਨ। ਹੋਲੀ-ਹੋਲੀ ਉਨ੍ਹਾਂ ’ਚ ਨਸ਼ੇ ਦੀ ਲਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਹ ਆਪਣਾ ਆਪਾ ਖੋ ਬੈਠਦੇ ਹਨ।

ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ’ਚ ਜੜ੍ਹੋਂ ਨਸ਼ਾ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ: ਪਿੰਡ ਵਾਸੀ
ਸੁਲਤਾਨਪੁਰ ਲੋਧੀ ’ਚ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਭਨਾਂ ਨੇ ਸਿਰਫ ਆਪਣੇ ਘਰ ਹੀ ਭਰੇ ਹਨ ਅਤੇ ਕਿਸੇ ਨੇ ਵੀ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾ ਨਸ਼ਾ ਜੜ੍ਹੋ ਖਤ ਹੋਇਆ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਇਸ ਵੇਲੇ ਨਸ਼ੇ ਦੀ ਭਰਮਾਰ ਹੈ ਅਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਇਲਾਕੇ ਵਿਚ ਧੜਾ-ਧੜ ਵਿਕ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨਕੇਲ ਪਾਈ ਜਾਵੇ, ਪੰਜਾਬ ਦੀ ਉੱਜੜ ਰਹੀ ਜਵਾਨੀ ਰੋਕਿਆ ਜਾ ਸਕੇ।

ਕੌੜਾ ਸੱਚ : ਲੜਕਿਆਂ ਮਗਰ ਲੱਗ ਕੇ ਲੜਕੀਆਂ ਵੀ ਕਰਨ ਲੱਗੀਆਂ ‘ਨਸ਼ਾ’
ਜੇਕਰ ਪੰਜਾਬ ’ਚ ਵੱਧ ਰਹੇ ਨਸ਼ੇ ਦੀ ਗੱਲ ਕਰੀਏ ਤਾਂ ਲੜਕੇ ਤਾਂ ਨਸ਼ੇ ਦੀ ਲਪੇਟ ’ਚ ਆ ਚੁਕੇ ਹਨ ਪਰ ਕੌੜਾ ਸੱਚ ਇਹ ਵੀ ਹੈ ਕਿ ਲੜਕਿਆਂ ਮਗਰ ਲੱਗ ਕੇ ਲੜਕੀਆਂ ਵੀ ਨਸ਼ਾ ਕਰਨ ਲੱਗ ਪਈਆਂ ਹਨ। ਜਿਸ ’ਤੇ ਹੁਣ ਤੋਂ ਹੀ ਲਗਾਮ ਲਗਾਉਣ ਦੀ ਲੋੜ ਹੈ। ਕਈ ਸ਼ਹਿਰਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੜਕੀਆਂ ਵੀ ਨਸ਼ਾ ਕਰਦੀਆਂ ਪਾਈਆਂ ਗਈਆਂ ਹਨ। ਜਿਨ੍ਹਾਂ ’ਚੋਂ ਜ਼ਿਆਦਾਤਰ ਲੜਕੀਆਂ ਡਿਪਪ੍ਰੈਸ਼ਨ ਦਾ ਸ਼ਿਕਾਰ ਹੋਈਆਂ ਹਨ। ਜਿਸ ਤੋਂ ਬਚਨ ਲਈ ਉਹ ਨਸ਼ੇ ਦਾ ਸਹਾਰਾ ਲੈ ਰਹੀਆਂ ਹਨ। ਲੜਕੀਆਂ ਨੂੰ ਵੀ ਆਪਣੇ ਪੰਜਾਬ ਦੇ ਆਮੀਰ ਵਿਰਸੇ ਤੋਂ ਜਾਣੂ ਹੋ ਕੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਕਿਤਾਬਾਂ, ਧਾਰਮਿਕ ਪੁਸਤਕਾਂ, ਰਸਾਲੇ, ਕਹਾਣੀਆਂ, ਕਵੀਤਾਵਾਂ ਆਦਿ ਪੜ੍ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੜ੍ਹ ਲਿਖ ਕੇ ਦੇਸ਼ ਦੇ ਉਚ ਸਰਕਾਰੀ ਅਹੁਦਿਆਂ ’ਤੇ ਤਾਇਨਾਤ ਹੋਣ।

ਇਹ ਵੀ ਪੜ੍ਹੋ: ਜਲੰਧਰ ਨੂੰ ਮਿਲੇਗਾ ਸਤਲੁਜ ਦਾ ਪਾਣੀ, 526 ਕਰੋੜ ਦਾ ਸਰਫੇਸ ਵਾਟਰ ਪ੍ਰਾਜੈਕਟ ਜਲਦੀ ਪੂਰਾ ਕਰਨ ਦੇ ਹੁਕਮ

PunjabKesari

ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਰੱਖਿਆ ਜਾਵੇ ਦੂਰ
-ਮਾਪੇ ਬੱਚਿਆਂ ਦਾ ਰੱਖਣ ਖਾਸ ਧਿਆਨ।
-ਬੱਚੇ ਜਿਸ ਨੂੰ ਮਿਲਦੇ ਹਨ, ਉਹ ਸਹੀ ਹੈ ਜਾ ਗਲਤ।
-ਮਾੜੀ ਸੰਗਤ ਤੋਂ ਦੂਰ ਰਹਿਣ ਲਈ ਕਰੋ ਪ੍ਰੇਰਿਤ।
-ਖੇਡਾਂ ’ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕੀਤਾ ਜਾਵੇ ਪ੍ਰੇਰਿਤ।
-ਸਕੂਲਾਂ ’ਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ’ਚ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਕੀਤਾ ਜਾਵੇ ਪ੍ਰੇਰਿਤ।
-ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਨਸ਼ਾ ਵਿਕਦਾ ਹੈ ਤਾਂ ਇਸ ਦੀ ਪੁਲਸ ਨੂੰ ਦਿੱਤੀ ਜਾਵੇ ਸੂਚਨਾ।
-ਬੱਚਿਆਂ ’ਚ ਆਪ ਵਿਚਰ ਕੇ ਦਿਓ ਸਹੀ ਸਿੱਖਿਆ।

ਨਸ਼ੇ ਦੀ ਗ੍ਰਿਫ਼ਤ ’ਚ ਆਇਆ ਵਿਅਕਤੀ ਇਨ੍ਹਾਂ ਗੱਲਾਂ ਦਾ ਰੱਖੇ ਖ਼ਾਸ ਧਿਆਨ
-ਬਿਨ੍ਹਾਂ ਝਿਜ਼ਕ ਆਪਣੇ ਮਾਪਿਆਂ ਨਾਲ ਕਰੋ ਗੱਲ।
-ਆਪਣੇ-ਆਪ ਨੂੰ ਕਿਸੇ ਖੇਡ ਕਰ ਲਵੋਂ ਵਿਅਸਤ।
-ਬੇਝਿੱਜਕ ਨਸ਼ਾ ਛੂਡਾਓਂ ਕੇਂਦਰ ’ਚੋਂ ਲਈ ਜਾਵੇ ਦਵਾਈ।
-ਨਸ਼ੇ ਵੇਚਣ ਵਾਲੇ ਦੀ ਪੁਲਸ ਨੂੰ ਦਿਓ ਜਾਣਕਾਰੀ।
-ਰੋਜ਼ਾਨਾ ਕਸਰਤ ਕੀਤੀ ਜਾਵੇ।
-ਪੌਸ਼ਟਿਕ ਖਾਣਾ ਖਾਓ।

ਨਸ਼ੇ ਖ਼ਿਲਾਫ਼ ਜ਼ਿਲ੍ਹਾ ਪੁਲਸ ਦੀ ਜੰਗ ਜਾਰੀ : ਐੱਸ. ਐੱਸ. ਪੀ.
ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਹੀ ਪੰਜਾਬ ਦਾ ਭਵਿੱਖ ਹੈ, ਇਸ ਲਈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਵੱਲੋਂ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਜੰਗ ਜਾਰੀ ਹੈ। ਲੋਕਾਂ ਲੋਕਾਂ ਨੂੰ ਵੀ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਡਰੱਗ ਪ੍ਰਭਾਵਿਤ ਪਿੰਡਾਂ ’ਚ ਚੈਕਿੰਗ ਲਗਾਤਾਰ ਜਾਰੀ ਰੱਖੀ ਜਾਵੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕਿਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣੈ ਥਾਣਾ ਮੁਖੀ ਜਸਪਾਲ ਸਿੰਘ ਦਾ
ਸੁਲਤਾਨਪੁਰ ਲੋਧੀ ’ਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਬਾਰੇ ਜਦੋਂ ਥਾਣਾ ਮੁਖੀ ਸਬ ਇੰਸਪੈਕਟਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਣਯੋਗ ਐੱਸ. ਐੱਸ. ਪੀ. ਕਪੂਰਥਲਾ ਰਾਜ ਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਨਸ਼ਿਆਂ ਦੇ ਖਿਲਾਫ ਪੁਲਸ ਵੱਲੋਂ ਲਗਾਤਾਰ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿੰਡ ਫੌਜੀ ਕਾਲੋਨੀ ’ਚ ਨਸ਼ੇ ਕਾਰਨ ਹੋਈ ਨੌਜਵਾਨ ਅਤਿੰਦਰਪਾਲ ਸਿੰਘ ਮੌਤ ਦੇ ਮਾਮਲੇ ’ਚ ਪੁਲਸ ਜਾਂਚ ’ਚ ਲੱਗੀ ਹੋਈ ਹੈ। ਉਨ੍ਹਾਂ ਹਲਕੇ ’ਚ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਅਜਿਹੇ ਮਾੜੇ ਕੰਮ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਪੂਰੀ ਤਰ੍ਹਾਂ ਸਖ਼ਤ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਭੋਗਪੁਰ ’ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News