ਪਤਨੀ ਦੀ ਲਿਪਸਟਿਕ ਨਾਲ ਕੰਧ 'ਤੇ I Love You ਲਿਖ ਕੇ ਪਤੀ ਨੇ ਲਿਆ ਫ਼ਾਹਾ, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

Thursday, Feb 10, 2022 - 11:05 AM (IST)

ਪਤਨੀ ਦੀ ਲਿਪਸਟਿਕ ਨਾਲ ਕੰਧ 'ਤੇ I Love You ਲਿਖ ਕੇ ਪਤੀ ਨੇ ਲਿਆ ਫ਼ਾਹਾ, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

ਲੁਧਿਆਣਾ (ਰਾਜ) : ਸਕਿਓਰਿਟੀ ਸੁਪਰਵਾਈਜ਼ਰ ਨੇ ਸ਼ਰਾਬ ਦੇ ਨਸ਼ੇ ’ਚ ਪਹਿਲਾਂ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ, ਫਿਰ ਦੇਰ ਰਾਤ ਨੂੰ ਕੰਧ ’ਤੇ ਲਿਪਸਟਿਕ ਨਾਲ ਪਤਨੀ ਨੂੰ ਆਈ ਲਵ ਯੂ ਅਤੇ ਬੱਚਿਆਂ ਨੂੰ ਮੁਆਫ਼ ਕਰਨਾ ਲਿਖ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਸਵੇਰੇ ਪਤਨੀ ਉੱਠੀ ਤਾਂ ਉੁਸ ਨੇ ਦੂਜੇ ਕਮਰੇ ਵਿਚ ਪਤੀ ਦੀ ਲਟਕਦੀ ਹੋਈ ਲਾਸ਼ ਦੇਖ ਕੇ ਚੀਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੂੰ ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਸੰਜੇ ਕੁਮਾਰ (48) ਵਜੋਂ ਹੋਈ ਹੈ। ਪੁਲਸ ਨੇ ਲਾਸ਼ ਥੱਲੇ ਉਤਾਰ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਹਾਲ ਦੀ ਘੜੀ ਇਸ ਮਾਮਲੇ ’ਚ ਪਤਨੀ ਦੀ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਰਦਨਾਕ : ਕਾਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਦੌਰਾਨ 2 ਸਕੇ ਭਰਾਵਾਂ ਦੀ ਮੌਤ

PunjabKesari

ਜਾਣਕਾਰੀ ਦਿੰਦਿਆਂ ਸੋਨੀਆ ਨੇ ਦੱਸਿਆ ਕਿ ਸੰਜੇ ਕੁਮਾਰ, ਫੋਕਲ ਪੁਆਇੰਟ ਦੀ ਇਕ ਕੰਪਨੀ ਵਿਚ ਬਤੌਰ ਸਕਿਓਰਿਟੀ ਸੁਪਰਵਾਈਜ਼ਰ ਕੰਮ ਕਰਦਾ ਸੀ। ਉਹ ਖ਼ੁਦ ਵੀ ਫੈਕਟਰੀ ਵਿਚ ਕੰਮ ਕਰਦੀ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਇਕ ਬੇਟਾ ਅਤੇ ਇਕ ਬੇਟੀ। ਉਸ ਦਾ ਪਤੀ ਸੰਜੇ ਸ਼ਰਾਬ ਪੀਣ ਦਾ ਆਦੀ ਸੀ, ਜੋ ਆਮ ਕਰ ਕੇ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਨਾਲ ਕੁੱਟਮਾਰ ਕਰਦਾ ਸੀ। ਮੰਗਲਵਾਰ ਦੀ ਰਾਤ ਨੂੰ ਉਸ ਦਾ ਪਤੀ ਸ਼ਰਾਬ ਦੇ ਨਸ਼ੇ ਵਿਚ ਆਇਆ ਸੀ, ਜਿਸ ਨੇ ਉਸ ਨਾਲ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੀ. ਸੀ. ਆਰ. ਦਸਤਾ ਉਨ੍ਹਾਂ ਦੇ ਘਰ ਆਇਆ। ਪੁਲਸ ਨੇ ਸੰਜੇ ਨੂੰ ਸਮਝਾਇਆ ਅਤੇ ਚਲੀ ਗਈ। ਇਸ ਤੋਂ ਬਾਅਦ ਫਿਰ ਦੇਰ ਰਾਤ ਸੰਜੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬੱਚਿਆਂ ਦੇ ਨਾਲ ਮੈਂ ਦੂਜੇ ਕਮਰੇ ਵਿਚ ਚਲੀ ਗਈ ਸੀ। ਸੰਜੇ ਬਾਹਰ ਵਾਲੇ ਕਮਰੇ ਵਿਚ ਇਕੱਲਾ ਸੀ ਅਤੇ ਸ਼ਰਾਬ ਪੀ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ 'ਤੇ 'ਊਠਾਂ' ਦਾ ਕੱਟਿਆ ਚਲਾਨ

PunjabKesari

ਜਦੋਂ ਬੁੱਧਵਾਰ ਸਵੇਰੇ ਉਹ ਫੈਕਟਰੀ ਜਾਣ ਲਈ ਕਰੀਬ 8 ਵਜੇ ਉੱਠੀ ਅਤੇ ਤਿਆਰ ਹੋਣ ਲੱਗੀ ਤਾਂ ਦੂਜੇ ਕਮਰੇ ਵਿਚ ਸੰਜੇ ਦੀ ਲਾਸ਼ ਲਟਕ ਰਹੀ ਸੀ। ਸੰਜੇ ਨੇ ਦੇਰ ਰਾਤ ਖ਼ੁਦਕੁਸ਼ੀ ਕੀਤੀ ਸੀ ਪਰ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਸੀ। ਇਸ ਲਈ ਉਸ ਨੇ ਮਰਨ ਤੋਂ ਪਹਿਲਾਂ ਪਤਨੀ ਦੀ ਲਿਪਸਟਿਕ ਨਾਲ ਇਕ ਕੰਧ ’ਤੇ ਪਤਨੀ ਦਾ ਨਾਮ ਲਿਖ ਕੇ ‘ਆਈ ਲਵ ਯੂ’ ਲਿਖਿਆ ਸੀ। ਫਿਰ ਉਸ ਨੇ ਦੂਜੀ ਕੰਧ ’ਤੇ ‘ਬੱਚਿਓ ਮੈਨੂੰ ਮੁਆਫ਼ ਕਰਨਾ’ ਲਿਖਿਆ। ਇਸ ਸਬੰਧੀ ਥਾਣਾ ਟਿੱਬਾ ਦੇ ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਸੰਜੇ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਇਸ ਲਈ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਉਸ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News