ਧੀ ਨੂੰ ਮਿਲਣ ਲਈ ਤੜਫ ਰਹੇ ਪਿਤਾ ਨੇ ਲਿਆ ਫਾਹਾ, ਦਰਦ ਭਰੀ ਕਹਾਣੀ ਜਾਣ ਪਿਘਲ ਜਾਵੇਗਾ ਮਨ (ਤਸਵੀਰਾਂ)

Saturday, May 01, 2021 - 03:38 PM (IST)

ਧੀ ਨੂੰ ਮਿਲਣ ਲਈ ਤੜਫ ਰਹੇ ਪਿਤਾ ਨੇ ਲਿਆ ਫਾਹਾ, ਦਰਦ ਭਰੀ ਕਹਾਣੀ ਜਾਣ ਪਿਘਲ ਜਾਵੇਗਾ ਮਨ (ਤਸਵੀਰਾਂ)

ਲੁਧਿਆਣਾ (ਮਹੇਸ਼) : ਲੁਧਿਆਣਾ 'ਚ ਮਾਸੂਮ ਧੀ ਨੂੰ ਮਿਲਣ ਲਈ ਤੜਫ ਰਹੇ ਇਕ ਪਿਤਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਭੂਸ਼ਣ ਕੁਮਾਰ (26) ਪਿਤਾ ਸਵ. ਹਰੀ ਕ੍ਰਿਸ਼ਨ, ਗੁਰਮੇਲ ਪਾਰਕ ਵੱਜੋਂ ਹੋਈ ਹੈ। ਮ੍ਰਿਤਕ ਭੂਸ਼ਣ ਦਾ ਵਿਆਹ ਸਾਲ 2017 'ਚ ਮੋਨਿਕਾ ਨਾਂ ਦੀ ਕੁੜੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਇਕ ਮਾਸੂਮ ਧੀ ਵੀ ਹੈ। ਘਰੇਲੂ ਝਗੜੇ ਕਾਰਨ ਮੋਨਿਕਾ ਕੁੱਝ ਮਹੀਨੇ ਪਹਿਲਾਂ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ 'ਕੋਰੋਨਾ ਮਰੀਜ਼ਾਂ' ਲਈ ਕੈਪਟਨ ਦਾ ਅਹਿਮ ਐਲਾਨ, ਕਹੀ ਵੱਡੀ ਗੱਲ

PunjabKesari

ਮੋਨਿਕਾ ਦੀ ਆਪਣੇ ਸਹੁਰੇ ਪਰਿਵਾਰ ਨਾਲ ਨਹੀਂ ਬਣਦੀ ਸੀ, ਜਿਸ ਕਾਰਨ ਉਹ ਭੂਸ਼ਣ ਨੂੰ ਛੱਡ ਕੇ ਚਲੀ ਗਈ। ਉਹ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਸੀ ਪਰ ਧੀ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ। ਜਦੋਂ ਕਿ ਮ੍ਰਿਤਕ ਚਾਹੁੰਦਾ ਸੀ ਕਿ ਉਸ ਦੀ ਧੀ ਉਸ ਕੋਲ ਵਾਪਸ ਆ ਜਾਵੇ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਸ਼ਨੀਵਾਰ ਦੇ ਲਾਕਡਾਊਨ ਦੌਰਾਨ ਵੀ ਮਿਲੇਗੀ ਇਹ ਰਾਹਤ

PunjabKesari

ਇਸ ਦੇ ਕਾਰਨ ਹੀ ਭੂਸ਼ਣ ਨੇ ਅੱਜ ਸਵੇਰੇ ਘਰ ਦੀ ਤੀਜੀ ਮੰਜ਼ਿਲ 'ਤੇ ਜਾ ਕੇ ਫਾਹਾ ਲਾ ਲਿਆ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਭੂਸ਼ਣ ਵੱਲੋਂ ਅਜਿਹਾ ਕਦਮ ਚੁੱਕੇ ਜਾਣ ਕਾਰਨ ਪਰਿਵਾਰ ਡੂੰਘੇ ਸਦਮੇ 'ਚ ਹੈ।

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News