ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
Friday, Apr 11, 2025 - 12:48 PM (IST)

ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ ਨਜ਼ਦੀਕ ਖ਼ਾਲਸਾ ਕਾਲਜ ਦੇ ਕੋਲ ਇਕ ਮੋਟਰਸਾਈਕਲ ਸਵਾਰ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਕਤ ਸਕੂਲ ਬੱਸ ਸ੍ਰੀ ਖੁਰਾਲਗੜ ਸਾਹਿਬ ਤੋਂ ਪਰਤ ਰਹੀ ਸੀ ਅਤੇ ਜਲੰਧਰ ਵੱਲ ਜਾ ਰਹੀ ਸੀ। ਜਾਣਕਾਰੀ ਮੁਤਾਬਕ ਬਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਲੱਲਿਆ ਸ੍ਰੀ ਆਨੰਦਪੁਰ ਸਾਹਿਬ ਰੋਡ ਖ਼ਾਲਸਾ ਕਾਲਜ ਨੇੜੇ ਇਕ ਗਲ਼ੀ ਤੋਂ ਮੇਨ ਰੋਡ 'ਤੇ ਚੜਨ ਲੱਗਾ ਤਾਂ ਪਿੱਛੋਂ ਆ ਰਹੀ ਇਨੋਸੈਂਟ ਹਰਟ ਸਕੂਲ ਜਲੰਧਰ ਦੀ ਬੱਸ ਹੇਠਾਂ ਆ ਗਿਆ। ਇਸ ਦਰਦਨਾਕ ਹਾਦਸੇ ਵਿਚ ਉਕਤ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਬਾਰਿਸ਼ ਨੇ ਵਧਾਈ ਕਿਸਾਨਾਂ ਦੀ ਚਿੰਤਾ, ਖੜ੍ਹੀ ਹੋਈ ਵੱਡੀ ਮੁਸੀਬਤ!
ਹਾਦਸੇ ਵਾਰੇ ਜਾਣਕਾਰੀ ਦਿੰਦੇ ਕੌਸ਼ਲ ਚੰਦਰ ਏ. ਐੱਸ. ਆਈ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਇਕ ਟਰੈਕ ਟਰਾਲੀ ਨੂੰ ਪਹਿਲਾਂ ਇਕ ਟਿੱਪਰ ਕਰਾਸ ਕਰ ਰਿਹਾ ਸੀ ਅਤੇ ਉੱਧਰ ਦੂਜੇ ਪਾਸਿਓਂ ਆਈ ਨਿੱਜੀ ਸਕੂਲ ਦੀ ਬੱਸ ਦੇ ਥੱਲ੍ਹੇ ਮੋਟਰਸਾਈਕਲ ਨੌਜਵਾਨ ਆ ਗਿਆ। ਉਕਤ ਨੌਜਵਾਨ ਆਪਣੇ ਪਿੰਡ ਲੱਲਿਆ ਨੂੰ ਜਾ ਰਿਹਾ ਸੀ। ਹਾਦਸੇ ਉਪਰੰਤ ਮ੍ਰਿਤਕ ਨੌਜਵਾਨ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਰੱਖਿਆ ਗਿਆ ਹੈ ਅਤੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਫਗਵਾੜਾ ਤੋਂ ਨੰਗਲ ਪਹੁੰਚੀ ਔਰਤ, ਨਹਿਰ ਕੰਢੇ ਚੱਪਲਾਂ ਉਤਾਰ ਧਰਤੀ ਨੂੰ ਕੀਤਾ ਸਲਾਮ, ਫਿਰ ਵੇਖਦੇ ਹੀ ਵੇਖਦੇ...
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ! ਐਡਵਾਈਜ਼ਰੀ ਹੋ ਗਈ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e