ਫੇਸਬੁੱਕ ''ਤੇ ਬਣੀ ਦੋਸਤ ਕਰ ਰਹੀ ਸੀ ਕੈਨੇਡਾ ਜਾਣ ਦੀ ਜ਼ਿੱਦ, ਗੁੱਸੇ ''ਚ ਨੌਜਵਾਨ ਨੇ ਗਲ਼ਾ ਵੱਢ ਕੇ ਕਰ''ਤਾ ਕਤਲ

Wednesday, Aug 07, 2024 - 04:59 AM (IST)

ਫੇਸਬੁੱਕ ''ਤੇ ਬਣੀ ਦੋਸਤ ਕਰ ਰਹੀ ਸੀ ਕੈਨੇਡਾ ਜਾਣ ਦੀ ਜ਼ਿੱਦ, ਗੁੱਸੇ ''ਚ ਨੌਜਵਾਨ ਨੇ ਗਲ਼ਾ ਵੱਢ ਕੇ ਕਰ''ਤਾ ਕਤਲ

ਲੁਧਿਆਣਾ (ਰਿਸ਼ੀ)- ਲੁਧਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਫੇਸਬੁੱਕ ’ਤੇ 10 ਸਾਲ ਪਹਿਲਾਂ ਬਣੇ ਦੋਸਤ ਨੇ ਕੈਨੇਡਾ ਜਾਣ ਦੀ ਜ਼ਿੱਦ ਕਰ ਰਹੀ ਪ੍ਰੇਮਿਕਾ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਹੈ। ਥਾਣਾ ਸਦਰ ਦੀ ਪੁਲਸ ਨੇ 6 ਘੰਟਿਆਂ ’ਚ ਕੇਸ ਹੱਲ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜੋ 4 ਸਾਲ ਦੀ ਬੇਟੀ ਦਾ ਪਿਤਾ ਹੈ। ਉਕਤ ਜਾਣਕਾਰੀ ਏ.ਡੀ.ਸੀ.ਪੀ. ਦੇਵ ਸਿੰਘ, ਏ.ਸੀ.ਪੀ. ਗੁਰ ਇਕਬਾਲ ਸਿੰਘ ਅਤੇ ਐੱਸ.ਐੱਚ.ਓ. ਹਰਸ਼ਵੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

PunjabKesari

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ (37) ਨਿਵਾਸੀ ਪਿੰਡ ਧਾਂਦਰਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਜਾਣ ਵਾਲਾ ਚਾਕੂ, ਮ੍ਰਿਤਕਾ ਸੰਦੀਪ ਕੌਰ ਦੀ ਐਕਟਿਵਾ ਅਤੇ ਕਾਰ ਬਰਾਮਦ ਕਰ ਲਈ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਲਗਭਗ 10 ਸਾਲ ਪਹਿਲਾਂ ਜਸਵੀਰ ਸਿੰਘ ਦੀ ਸੰਦੀਪ ਕੌਰ ਨਾਲ ਫੇਸਬੁੱਕ ’ਤੇ ਦੋਸਤੀ ਹੋਈ ਸੀ, ਜਿਸ ਦੀ 14 ਸਾਲ ਦੀ ਬੇਟੀ ਹੈ ਅਤੇ 7 ਸਾਲ ਪਹਿਲਾਂ ਉਸ ਦਾ ਤਲਾਕ ਹੋ ਚੁੱਕਾ ਹੈ। ਮੁਲਜ਼ਮ ਵੀ ਵਿਆਹਿਆ ਹੈ, ਜਿਸ ਦੀ 4 ਸਾਲ ਦੀ ਬੇਟੀ ਹੈ।

ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

ਕੁਝ ਸਮੇਂ ਤੋਂ ਸੰਦੀਪ ਕੈਨੇਡਾ ਜਾਣ ਦੀ ਜ਼ਿੱਦ ਕਰ ਰਹੀ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਸੰਦੀਪ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਆਪਸ ’ਚ ਲੜਾਈ ਹੋਣ ਲੱਗ ਪਈ। ਐਤਵਾਰ ਨੂੰ ਦੋਵੇਂ ਇਕ ਧਾਰਮਿਕ ਅਸਥਾਨ ’ਤੇ ਮਿਲੇ ਸੀ, ਜਿਸ ਤੋਂ ਬਾਅਦ ਮੁਲਜ਼ਮ ਉਸ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਅਤੇ ਪਹਿਲਾਂ ਤੋਂ ਹੀ ਬਣਾਈ ਯੋਜਨਾ ਮੁਤਾਬਕ ਗਲ ਵੱਢ ਕੇ ਸੰਦੀਪ ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਫ਼ੋਨ ਸੁਣਦੇ-ਸੁਣਦੇ ਕਰ ਰਿਹਾ ਸੀ ਕੰਮ, ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਮਜ਼ਦੂਰ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News