ਸਿੱਧਵਾਂ ''ਚ ਸੁਆਹ ਸੁੱਟਣ ਵਾਲੇ ਕਾਰੋਬਾਰੀਆਂ ਦੀ ਵੀਡੀਓ ਬਣਾਉਣ ਵਾਲੇ ਨੂੰ ਮਿਲਿਆ ''ਐਵਾਰਡ''

Thursday, Jun 21, 2018 - 10:40 AM (IST)

ਲੁਧਿਆਣਾ (ਖੁਰਾਣਾ) : ਬੀਤੇ ਦਿਨੀਂ ਸਿੱਧਵਾਂ ਨਹਿਰ ਦੋਰਾਹਾ ਪੁਲ ਦੇ ਕੋਲ ਨਹਿਰ ਵਿਚ ਸੁਆਹ ਸੁੱਟ ਕੇ ਪਾਣੀ ਨੂੰ ਗੰਦਾ ਕਰਨ ਵਾਲੇ ਦੋ ਕਾਰੋਬਾਰੀ ਭਰਾਵਾਂ ਦੀ ਮੋਬਾਇਲ ਫੋਨ 'ਤੇ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਪ੍ਰੋ. ਇੰਦਰਵੀਰ ਸਿੰਘ ਮੱਕੜ ਨੂੰ ਸ੍ਰੀ ਗੀਤਾ ਮੰਦਰ ਸ਼ਾਂਤੀਧਾਮ ਕਮੇਟੀ ਪੱਖੋਵਾਲ ਦੇ ਜਨਰਲ ਸਕੱਤਰ ਪ੍ਰਦੀਪ ਢੱਲ ਦੀ ਪ੍ਰਧਾਨਗੀ ਵਿਚ ਮੈਂਬਰਾਂ ਨੇ 'ਸੁਚੇਤ ਨਾਗਰਿਕ' ਐਵਾਰਡ ਦੇ ਕੇ ਨਿਵਾਜਿਆ।
ਇਸ ਮੌਕੇ ਪ੍ਰਦੀਪ ਢੱਲ ਨੇ ਕਿਹਾ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਸੇਵਾ ਪ੍ਰਤੀ ਆਪਣੇ ਫਰਜ਼ ਨੂੰ ਲੈ ਕੇ ਪ੍ਰੋ. ਸਿੰਘ ਵਾਂਗ ਆਪਣੀ ਜ਼ਿੰਮੇਦਾਰੀ ਬਿਨਾਂ ਕਿਸੇ ਸਵਾਰਥ ਦੇ ਨਿਭਾਉਂਦਾ ਹੈ ਤਾਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟ ਸੁੱਟਣ 'ਚ ਤੇਜ਼ੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਤੇਜ਼ੀ ਨਾਲ ਸਮਾਜ ਵਿਚ ਫੈਲ ਰਹੀ ਭਰੂਣ ਹੱਤਿਆ, ਨਸ਼ੇ ਦੀ ਵਿਕਰੀ ਦਾ ਕਾਲਾ ਕਾਰੋਬਾਰ, ਦਾਜ ਖਾਤਰ ਪ੍ਰੇਸ਼ਾਨ ਕਰਨ ਅਤੇ ਲੁੱਟ-ਖੋਹ ਵਰਗੀਆਂ ਕੁਰੀਤੀਆਂ ਨੂੰ ਨੱਥ ਪਾਉਣ ਲਈ ਹਰ ਵਿਅਕਤੀ ਨੂੰ ਆਪਣਾ ਫਰਜ਼ ਨਿਭਾਉਣਾ ਹੋਵੇਗਾ ਤਾਂ ਹੀ ਭਵਿੱਖ ਵਿਚ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ ਅਤੇ ਸਾਡੇ ਬੱਚਿਆਂ ਦਾ ਭਵਿੱਖ ਵੀ ਸੁਨਹਿਰੀ ਹੋਵੇਗਾ। ਨਾਲ ਹੀ ਪ੍ਰੋ. ਮੱਕੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜਿਕ ਬੁਰਾਈਆਂ ਤੋਂ ਬਿਨਾਂ ਕਿਸੇ ਪੱਖਪਾਤ ਦੇ ਲੜਨ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਪਵੇਗਾ, ਕਿਉਂਕਿ ਇਹੀ ਸਮੇਂ ਦੀ ਮੰਗ ਹੈ।
 


Related News