ਮਾਸੂਮ ਬੱਚਿਆਂ ਨੂੰ ਅਗਵਾ ਕਰਕੇ ਅਜਿਹੇ ਕੰਮ ਕਰਵਾਉਂਦਾ ਸੀ ਦਰਿੰਦਾ, ਗ੍ਰਿਫ਼ਤਾਰੀ ਮਗਰੋਂ ਹੋਏ ਸਨਸਨੀਖੇਜ਼ ਖ਼ੁਲਾਸੇ

10/27/2020 9:25:47 AM

ਲੁਧਿਆਣਾ (ਰਾਮ) : ਘਰਾਂ ਦੇ ਬਾਹਰ ਇਕੱਲੇ ਖੇਡਣ ਵਾਲੇ ਮਾਸੂਮ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਕੋਲੋਂ ਭੀਖ ਮੰਗਵਾਉਣ ਅਤੇ ਮਜ਼ਦੂਰੀ ਕਰਵਾਉਣ ਵਾਲੇ ਦਰਿੰਦੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਜੁਆਇੰਟ ਪੁਲਸ ਕਮਿਸ਼ਨਰ ਕੰਵਰਦੀਪ ਕੌਰ ਅਤੇ ਏ. ਡੀ. ਸੀ. ਪੀ.-2 ਬਲਵਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਹੋਰ ਵੀ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਰਿੰਦੇ ਦੀ ਪਛਾਣ ਕ੍ਰਿਸ਼ਨਾ ਪੁੱਤਰ ਭਗਤ ਸਿੰਘ ਵਾਸੀ ਪਿੰਡ ਜੋਨਪੁਰ, ਯੂ. ਪੀ. ਹਾਲ ਵਾਸੀ ਫੁੱਟਪਾਥ, 100 ਫੁੱਟਾ ਰੋਡ, ਲੁਧਿਆਣਾ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ : ਮਾਲ ਗੱਡੀਆਂ ਦੀ ਬਹਾਲੀ 'ਤੇ ਕੇਂਦਰ ਦਾ ਕੈਪਟਨ ਨੂੰ ਜਵਾਬ, 'ਸੁਰੱਖਿਆ ਦੀ ਗਾਰੰਟੀ ਦਿਓ, ਫਿਰ ਚੱਲਣਗੀਆਂ ਟੇਰਨਾਂ'

ਜੁਆਇੰਟ ਪੁਲਸ ਕਮਿਸ਼ਨਰ ਕੰਵਰਦੀਪ ਕੌਰ ਅਤੇ ਏ. ਡੀ. ਸੀ. ਪੀ. ਰੰਧਾਵਾ ਨੇ ਦੱਸਿਆ ਕਿ ਬੀਤੀ 12 ਅਕਤੂਬਰ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੂੰ ਸੋਨੂੰ ਕੁਮਾਰ ਵਾਸੀ ਪ੍ਰਭੂ ਨਗਰ, ਮਹਾਵੀਰ ਕਾਲੋਨੀ, ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਸਾਢੇ 4 ਸਾਲ ਦਾ ਪੁੱਤਰ ਮੁਨੀਸ਼ ਕੁਮਾਰ ਘਰ ਦੇ ਬਾਹਰ ਗਲੀ ’ਚ ਖੇਡਦਾ ਹੋਇਆ ਅਚਾਨਕ ਗੁੰਮ ਹੋ ਗਿਆ। ਥਾਣਾ ਪੁਲਸ ਨੇ ਸੋਨੂੰ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਸੀ। ਪੁਲਸ ਦੀ ਜਾਂਚ ਦੌਰਾਨ ਮੁਹੱਲੇ ਦੇ ਆਸ-ਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਸਾਹਮਣੇ ਆਇਆ ਕਿ ਇਕ ਪਟਾਕੇ ਵੇਚਣ ਵਾਲਾ ਰੇਹੜਾ ਚਾਲਕ ਛੋਟੇ ਬੱਚੇ ਨੂੰ ਲੈ ਕੇ ਜਾਂਦਾ ਦੇਖਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਰੇਹੜਾ ਚਾਲਕ ਦੀ ਪਛਾਣ ਕਰਵਾਉਂਦੇ ਹੋਏ ਲਗਾਤਾਰ ਛਾਪੇਮਾਰੀ ਕੀਤੀ। ਪੁਲਸ ਨੇ ਉਕਤ ਪਤੇ ’ਤੇ ਰਹਿਣ ਵਾਲੇ ਦੋਸ਼ੀ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਕਬਜ਼ੇ ’ਚੋਂ ਸਾਢੇ 4 ਸਾਲਾ ਮੁਨੀਸ਼ ਕੁਮਾਰ ਸਮੇਤ ਇਕ ਹੋਰ 8 ਸਾਲਾ ਗੋਲੂ ਨਾਂ ਦੇ ਬੱਚੇ ਨੂੰ ਵੀ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਮੌਕੇ ਤੋਂ ਦੋ ਬੋਰੇ ਕਬਾੜ ਅਤੇ ਇਕ ਰਿਕਸ਼ਾ ਰੇਹੜਾ ਵੀ ਬਰਾਮਦ ਕੀਤਾ, ਜਿਸ ਦੀ ਵਰਤੋਂ ਉਹ ਬੱਚਿਆਂ ਤੋਂ ਕਬਾੜ ਇਕੱਠਾ ਕਰਵਾਉਣ ਅਤੇ ਭੀਖ ਮੰਗਵਾਉਣ ਲਈ ਕਰਦਾ ਸੀ।

ਇਹ ਵੀ ਪੜ੍ਹੋ : ਮਾਂ ਦੀ ਮਮਤਾ ਨੂੰ ਦਾਗ਼ ਲਾ ਇਸ਼ਕ 'ਚ ਅੰਨ੍ਹੀ ਜਨਾਨੀ ਪ੍ਰੇਮੀ ਨਾਲ ਭੱਜੀ, ਦੁੱਧ ਚੁੰਘਦੇ ਪੁੱਤ ਦੀ ਹੋਈ ਮੌਤ
5 ਬੱਚਿਆਂ ਨੂੰ ਕੀਤਾ ਸੀ ਅਗਵਾ, ਤਿੰਨ ਪਹਿਲਾਂ ਹੀ ਭੱਜ ਗਏ
ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਅਤੇ ਏ. ਡੀ. ਸੀ. ਪੀ. ਨੇ ਦੱਸਿਆ ਕਿ ਮੁੱਢਲੀ ਛਾਣ-ਬੀਣ ’ਚ ਸਾਹਮਣੇ ਆਇਆ ਕਿ ਦੋਸ਼ੀ ਕ੍ਰਿਸ਼ਨਾ ਨੇ ਹੁਣ ਤੱਕ 5 ਬੱਚਿਆਂ ਨੂੰ ਥਾਣਾ ਫੋਕਲ ਪੁਆਇੰਟ ਅਤੇ ਜਮਾਲਪੁਰ ਦੇ ਇਲਾਕੇ ’ਚੋਂ ਅਗਵਾ ਕੀਤਾ ਸੀ, ਜਿਨ੍ਹਾਂ ’ਚੋਂ ਫੋਕਲ ਪੁਆਇੰਟ ਦੇ ਇਲਾਕੇ 'ਚੋਂ ਅਗਵਾ ਕੀਤੇ ਗਏ 3 ਬੱਚੇ 10 ਸਾਲਾ ਸੂਰਜ, ਕਰਨ ਕੁਮਾਰ ਅਤੇ 9 ਸਾਲਾ ਵਿਕਰਮ ਕੁਮਾਰ ਮੌਕਾ ਪਾ ਕੇ ਦੋਸ਼ੀ ਦੀ ਗ੍ਰਿਫ਼ਤ 'ਚੋਂ ਭੱਜ ਕੇ ਆਪਣੇ ਘਰ ਪਹੁੰਚ ਚੁੱਕੇ ਸਨ। ਕਿਸੇ ਨੂੰ ਵੀ ਸ਼ੱਕ ਨਾ ਹੋਵੇ, ਇਸ ਲਈ ਦੋਸ਼ੀ ਬੱਚਿਆਂ ਕੋਲੋਂ ਖ਼ੁਦ ਨੂੰ ਪਾਪਾ ਅਖਵਾਉਂਦਾ ਸੀ। ਉਸ ਦੀ ਗੱਲ ਨਾ ਮੰਨਣ ’ਤੇ ਉਹ ਬੱਚਿਆਂ ਨੂੰ ਵਹਿਸ਼ੀ ਤਰੀਕੇ ਨਾਲ ਕੁੱਟਦਾ ਮਾਰਦਾ ਸੀ।

ਇਹ ਵੀ ਪੜ੍ਹੋ : ਧੀ ਦੀ ਲਾਲਸਾ ਨੇ ਬਣਾਇਆ ਅਪਰਾਧੀ, ਮਾਸੂਮ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਖੋਲ੍ਹਿਆ ਭੇਤ
ਪਹਿਲਾਂ ਵੀ ਦਰਜ ਨੇ ਅਗਵਾ ਦੇ ਮਾਮਲੇ
ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਾ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ’ਚ ਦਸੰਬਰ 2019, ਅਕਤੂਬਰ ਅਤੇ ਨਵੰਬਰ 2020 ’ਚ ਅਗਵਾ ਦੇ ਤਿੰਨ ਮੁਕੱਦਮੇ ਦਰਜ ਹਨ। ਚੌਥਾ ਮਾਮਲਾ ਥਾਣਾ ਜਮਾਲਪੁਰ ’ਚ ਦਰਜ ਹੋਇਆ ਹੈ। ਇਸ ਮੁਕੱਦਮੇ ’ਚ ਦੋਸ਼ੀ ਖ਼ਿਲਾਫ਼ ਅਗਵਾ ਸਮੇਤ ਜੁਵੇਨਾਈਲ ਐਕਟ ਦੀ ਧਾਰਾ ਵੀ ਜੋੜੀ ਗਈ ਹੈ। ਪੁਲਸ ਅੱਗੇ ਦੀ ਤਫਤੀਸ਼ ਜਾਰੀ ਹੈ।



 


Babita

Content Editor

Related News