ਲੰਬੀ: ਛੇੜਛਾੜ ਦੇ ਮਾਮਲੇ ''ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ
Tuesday, Sep 22, 2020 - 06:13 PM (IST)
ਲੰਬੀ/ਮਲੋਟ (ਜੁਨੇਜਾ): ਲੰਬੀ ਹਲਕੇ 'ਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਸਬੰਧੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਦਿਨ ਪੁਰਾਣੇ ਹੋਏ ਮਾਮਲੇ ਨੇ ਫਿਰ ਤੋਂ ਚਰਚਾ ਫੜ ਲਈ ਹੈ। ਜਾਣਕਾਰੀ ਅਨੁਸਾਰ ਲੰਬੀ ਹਲਕੇ ਦੇ ਪਿੰਡ ਘੁਮਿਆਰਾ 'ਚ ਇਕ ਨੌਜਵਾਨ ਨੂੰ ਰੱਸੇ ਨਾਲ ਬੰਨ੍ਹ ਕਿ ਮੂੰਹ ਕਾਲਾ ਕਰਨ ਅਤੇ ਪਿੰਡ ਵਿਚ ਦੀ ਘੁਮਾਇਆ ਜਾ ਰਿਹਾ ਹੈ। ਕਰੀਬ ਤਿੰਨ ਮਿੰਟ ਤੋਂ ਵੱਧ ਦੇ ਦੋ ਕਲਿੱਪਾਂ ਵਿਚ ਕੁਝ ਵਿਅਕਤੀ ਇਕ ਨੌਜਵਾਨ ਨੂੰ ਮੂੰਹ ਕਾਲਾ ਕਰਕੇ ਬਾਅਦ 'ਚ ਉਸ ਨੂੰ ਪਿੰਡ ਦੀਆਂ ਗਲੀਆਂ ਵਿਚ ਦੀ ਘੁੰਮਾ ਕਿ ਕਿਸੇ ਮੋਹਤਬਾਰ ਬੰਦੇ ਕੋਲ ਲੈ ਕੇ ਜਾਂਦੇ ਹਨ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ 'ਚ ਖ਼ੌਫਨਾਕ ਵਾਰਦਾਤ, ਨਾਬਾਲਗ ਨੂੰ ਦਿੱਤੀ ਦਿਲ ਕੰਬਾਊ ਮੌਤ
ਕਰੀਬ ਇਕ ਹਫ਼ਤੇ ਤੋਂ ਵੱਧ ਪੁਰਾਣੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਮਨਿੰਦਰ ਕੌਰ ਦੇ ਪਤੀ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਸੁਖਪਾਲ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਕਿਸੇ ਦੇ ਘਰ ਵੜ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਨੂੰ ਬੰਨ੍ਹ ਕਿ ਪਹਿਲਾਂ ਪੰਚਾਇਤ ਕੋਲ ਲੈ ਆਂਦਾ ਅਤੇ ਫ਼ਿਰ ਪੁਲਸ ਚੌਂਕੀ ਕਿੱਲਆਂਵਾਲੀ ਦੇ ਦਿੱਤਾ, ਜਿੱਥੇ ਇਸ ਵਲੋਂ ਮੁਆਫ਼ੀ ਮੰਗਣ ਤੇ ਇਸ ਨੂੰ ਛੱਡ ਦਿੱਤਾ। ਜਦੋਂ ਇਸ ਨੂੰ ਬੰਨ੍ਹ ਕਿ ਲਿਜਾਣ ਵਾਲੇ ਪਰਿਵਾਰ ਦੇ ਮੁਖੀ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਇਸ ਵਿਅਕਤੀ ਨੇ ਪਹਿਲਾਂ ਉਸਦੀ ਪਤਨੀ ਨਾਲ ਮਿਲ ਕਿ ਉਸ ਨੂੰ ਨੀਂਦ ਦੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਜਿਸ ਕਰਕੇ ਉਸਦਾ ਘਰ ਟੁੱਟ ਗਿਆ ਅਤੇ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਤੋਂ ਬਾਅਦ ਹੁਣ ਇਹ ਵਿਅਕਤੀ ਮੇਰੀ 10 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ ਅਤੇ 13 ਤਰੀਕ ਨੂੰ ਸਾਡੇ ਘਰ ਵਿਚ ਦਾਖ਼ਲ ਹੋ ਗਿਆ, ਜਿਸ ਕਰਕੇ ਅਸੀਂ ਇਸ ਨੂੰ ਬੰਨ੍ਹ ਲਿਆ ਅਤੇ ਫਿਰ ਸਰਪੰਚ ਕੋਲ ਲੈ ਗਏ। ਇਸ ਤੋਂ ਬਾਅਦ ਇਸ ਨੂੰ ਪੁਲਸ ਕੋਲ ਫੜ੍ਹਾ ਦਿੱਤਾ। ਉਕਤ ਨੌਜਵਾਨ ਨੇ ਪੰਚਾਇਤੀ ਤੌਰ ਤੇ ਮੁਆਫ਼ੀ ਮੰਗ ਲਈ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਰਿਹਾਅ ਕਰ ਦਿੱਤਾ।
ਇਹ ਵੀ ਪੜ੍ਹੋ: ਭਵਾਨੀਗੜ੍ਹ 'ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ
ਵੱਡਾ ਕਸੂਰ ਹੋਣ ਤੇ ਬਾਵਜੂਦ ਵੀ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ: ਉਧਰ ਪਿੰਡ ਵਾਲਿਆਂ ਅਨੁਸਾਰ ਉਕਤ ਨੌਜਵਾਨ ਸੁਖਪਾਲ ਸਿੰਘ ਹਮੇਸ਼ ਨਸ਼ੇ ਵਿਚ ਰਹਿੰਦਾ ਹੈ ਅਤੇ ਉਸ ਵੱਲੋਂ ਰਾਮ ਸਿੰਘ ਦੀ ਬੱਚੀ ਨਾਲ ਗਲਤ ਹਰਕਤਾਂ ਤੋਂ ਪ੍ਰੇਸ਼ਾਨ ਹੋਕੇ ਪਰਿਵਾਰ ਨੇ ਉਸਨੂੰ ਇਹ ਸਜ਼ਾ ਦੇਣ ਦਾ ਕਦਮ ਚੁੱਕਿਆ ਸੀ। ਪਰ ਪੁਲਿਸ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮੰਨ ਰਹੀ ਹੈ। ਮਲੋਟ ਦੇ ਡੀ ਐਸ ਪੀ ਭਪਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਪੁਲਿਸ ਵੱਲੋਂ ਸੁਖਪਾਲ ਸਿੰਘ ਦੇ ਬਿਆਨਾਂ ਤੋਂ ਬਾਅਦ ਉਸਦਾ ਮੂੰਹ ਕਾਲਾ ਕਰਨ ਅਤੇ ਪਿੰਡ ਵਿਚ ਘੁੰਮਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੁੜੀ ਵਲੋਂ ਜਬਰੀ ਵਿਆਹ ਦੀਆਂ ਧਮਕੀਆਂ ਤੋਂ ਪਰੇਸ਼ਾਨ ਨੌਜਵਾਨ ਫੌਜੀ ਨੇ ਕੀਤੀ ਖ਼ੁਦਕੁਸ਼ੀ