ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੀ ਮਾਸੂਮ ਧੀ ਦਾ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ

Sunday, Oct 13, 2019 - 01:00 PM (IST)

ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੀ ਮਾਸੂਮ ਧੀ ਦਾ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ

ਮਲੇਰਕੋਟਲਾ (ਮਹਿਬੂਬ) : ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੀ ਡੇਢ ਸਾਲ ਦੀ ਬੱਚੀ ਦਾ ਮਾਂ ਅਤੇ ਉਸ ਦੇ ਪ੍ਰੇਮੀ ਵਲੋਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਲੇਰਕੋਟਲਾ ਸਿਟੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ ਜ਼ਿਲਾ ਲੁਧਿਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਨੇ ਦੱਸਿਆ ਕਿ ਉਸ ਦੀ ਪਤਨੀ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ (ਲੁਧਿਆਣਾ) ਅਤੇ ਉਸ ਦੇ ਪ੍ਰੇਮੀ ਨਵੀ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਨੇ ਮਿਲ ਕੇ ਉਸ ਦੀ ਡੇਢ ਸਾਲ ਦੀ ਬੱਚੀ ਦੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਸ ਅਨੁਸਾਰ ਜਗਦੀਪ ਸਿੰਘ ਨੇ ਦੱਸਿਆ ਉਸ ਦੀ ਪਤਨੀ ਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਨਵੀ ਨੇ ਮਿਲ ਕੇ ਉਸ ਦੀ ਡੇਢ ਸਾਲ ਦੀ ਧੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਪਤਨੀ ਦੇ ਨਾਜਾਇਜ਼ ਸੰਬੰਧਾਂ ਕਾਰਨ ਦੋ ਮਹੀਨੇ ਪਹਿਲਾਂ ਉਸ ਦਾ ਮਨਦੀਪ ਕੌਰ ਨਾਲ ਪੰਚਾਇਤੀ ਤਲਾਕ ਹੋ ਚੁੱਕਾ ਹੈ ਅਤੇ ਉਸ ਦੀ ਡੇਢ ਸਾਲਾ ਬੇਟੀ ਸਾਹਿਬਜੋਤ ਕੌਰ ਉਸ ਦੀ ਮਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਉਸ ਨੇ ਦੱਸਿਆ ਕਿ 10 ਅਕਤੂਬਰ ਨੂੰ ਉਸ ਨੂੰ ਬੇਟੀ ਸਾਹਿਬਜੋਤ ਕੌਰ ਦੇ ਬਿਮਾਰ ਹੋਣ ਦਾ ਪਤਾ ਲੱਗਾ ਜਦੋਂ ਉਹ ਬੇਟੀ ਕੋਲ ਪਹੁੰਚਿਆ ਤਾਂ ਸਾਹਿਬਜੋਤ ਦੀ ਮੌਤ ਹੋ ਚੁੱਕੀ ਸੀ ਅਤੇ ਬੇਟੀ ਦੀ ਲਾਸ਼ ਦੇਖ ਕੇ ਉਸ ਨੂੰ ਮਾਮਲਾ ਸ਼ੱਕੀ ਲੱਗਾ ਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ 'ਚ ਖੁਲਾਸਾ ਹੋਇਆ ਕਿ ਬੱਚੀ ਦੇ ਪੇਟ 'ਚ ਮਾਰੇ ਗਏ ਕੜੇ ਕਾਰਨ ਹੀ ਉਸ ਦੇ ਅੰਦਰਲੇ ਸਾਰੇ ਅੰਗ ਨਸ਼ਟ ਹੋ ਗਏ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਇਸ ਸਬੰਧੀ ਐੱਸ.ਐੱਚ.ਓ. ਮਲੇਰਕੋਟਲਾ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਬਿਆਨਾਂ 'ਤੇ ਬੱਚੀ ਦੀ ਮਾਂ ਮਨਦੀਪ ਕੌਰ ਅਤੇ ਨਵੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ । ਦੋਵਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


author

Baljeet Kaur

Content Editor

Related News