ਗੰਦੇ ਨਾਲੇ 'ਚੋਂ ਤੈਰਦਾ ਮਿਲਿਆ ਨਰ ਭਰੂਣ, ਪੁਲਸ ਨੇ ਦਰਜ ਕੀਤਾ ਮਾਮਲਾ

Wednesday, Oct 13, 2021 - 11:30 AM (IST)

ਗੰਦੇ ਨਾਲੇ 'ਚੋਂ ਤੈਰਦਾ ਮਿਲਿਆ ਨਰ ਭਰੂਣ, ਪੁਲਸ ਨੇ ਦਰਜ ਕੀਤਾ ਮਾਮਲਾ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਜ਼ਦੀਕੀ ਪਿੰਡ ਧਾਮੋਮਾਜਰਾ ਕੋਲ ਲੰਘਦੇ ਗੰਦੇ ਨਾਲੇ ’ਚ ਪੁਲਸ ਨੂੰ ਨਰ ਭਰੂਣ ਤੈਰਦਾ ਹੋਇਆ ਮਿਲਿਆ। ਇਸ ਦੀ ਸੂਚਨਾ ਜਦੋਂ ਥਾਣਾ ਪਸਿਆਣਾ ਦੀ ਪੁਲਸ ਨੂੰ ਮਿਲੀ ਤਾਂ ਭਰੂਣ ਨੂੰ ਗੰਦੇ ਨਾਲੇ ’ਚੋਂ ਕੱਢ ਕੇ ਕਬਜ਼ੇ ’ਚ ਲੈ ਲਿਆ ਗਿਆ। ਭਰੂਣ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ। ਦੂਜੇ ਪਾਸੇ ਪੁਲਸ ਨੇ ਹਰਦੀਪ ਕੌਰ ਪਤਨੀ ਸੋਹਣ ਸਿੰਘ ਵਾਸੀ ਪਿੰਡ ਧਾਮੋਮਾਜਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਸ ਦੀ ਸੂਚਨਾ ਵੀ ਹਰਦੀਪ ਕੌਰ ਨੇ ਹੀ ਪੁਲਸ ਨੂੰ ਦਿੱਤੀ ਸੀ। ਹਰਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਧਾਮੋਮਾਜਰਾ ਦੀ ਪੁਲੀ ਕੋਲ ਜਾ ਰਹੀ ਸੀ ਤਾਂ ਦੇਖਿਆ ਕਿ 7-8 ਮਹੀਨੇ ਦਾ ਲੜਕੇ ਦਾ ਭਰੂਣ ਗੰਦੇ ਨਾਲੇ ’ਚ ਤੈਰ ਰਿਹਾ ਸੀ, ਜਿਸ ਨੂੰ ਕਿਸੇ ਅਣਪਛਾਤੀ ਮਹਿਲਾ ਜਾਂ ਫਿਰ ਵਿਅਕਤੀ ਨੇ ਗੰਦੇ ਨਾਲੇ ’ਚ ਸੁੱਟ ਦਿੱਤਾ। ਪੁਲਸ ਨੇ ਇਸ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਆਸ-ਪਾਸ ਦੇ ਪਿੰਡਾਂ ’ਚ ਇਸ ਸਬੰਧੀ ਪਤਾ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਪਰ ਪੁਲਸ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News