ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

Sunday, Dec 27, 2020 - 06:22 PM (IST)

ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਮੁੱਦਕੀ (ਹੈਪੀ): ਮੁੱਦਕੀ ਦੇ ਪਿੰਡ ਕਬਰ ਵੱਛਾ ਦੇ ਇੱਕ ਨੌਜਵਾਨ ਨੇ ਪਤਨੀ ਤੇ ਸਹੁਰਾ ਪਰਿਵਾਰ ’ਤੇ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾ ਕੇ ਬੀਤੇ ਕੱਲ੍ਹ ਆਤਮ ਹੱਤਿਆ ਕਰ ਲਈ ਹੈ। ਮਿ੍ਰਤਕ ਇਸ ਸਬੰਧੀ ਇੱਕ ਸੁਸਾਈਡ ਨੋਟ ਅਤੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਗਿਆ ਹੈ। ਮਿ੍ਰਤਕ ਨਿਸ਼ਾਨ ਸਿੰਘ ਦੇ ਪਿਤਾ ਉੱਤਮ ਸਿੰਘ ਪੁੱਤਰ ਬੰਤਾ ਸਿੰਘ ਨੇ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲਿਖਿਆ ਹੈ ਕਿ ਉਸਦਾ ਉਕਤ ਪੁੱਤਰ ਕਰੀਬ 2 ਸਾਲ ਪਹਿਲਾਂ ਆਪਣੀ ਪਤਨੀ ਵੀਰਪਾਲ ਕੌਰ ਨਾਲ ਮਲੇਸ਼ੀਆ ਗਿਆ ਸੀ।

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ

ਉੱਥੇ ਜਾ ਕੇ ਵੀਰਪਾਲ ਨੇ ਆਪਣੇ ਪੇਕੇ ਪਿੰਡ ਦੇ ਹੀ ਇੱਕ ਨੌਜਵਾਨ ਹਰਮਨ ਸਿੰਘ ਜੋ ਉੱਥੋਂ ਦਾ ਸਿਟੀਜ਼ਨ ਹੈ ਨਾਲ ਨਾਜਾਇਜ਼ ਪ੍ਰੇਮ ਸਬੰਧ ਬਣਾ ਲਏ ਜਿਸ ਕਾਰਨ ਨਿਸ਼ਾਨ ਸਿੰਘ ਪਰੇਸ਼ਾਨ ਰਹਿੰਦਾ ਸੀ ਤੇ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਨਿਸ਼ਾਨ ਸਿੰਘ ਦੇ ਰੋਕਣ ’ਤੇ ਉਸਦੀ ਪਤਨੀ ਵੀਰਪਾਲ ਕੌਰ, ਉਸਦਾ ਸਹੁਰਾ ਜਸਮੇਲ ਸਿੰਘ, ਸੱਸ ਮਨਜੀਤ ਕੌਰ, ਸਾਲਾ ਗੁਰਦੀਪ ਸਿੰਘ ਤੇ ਉਕਤ ਹਰਮਨ ਸਿੰਘ ਉਸਨੂੰ ਅਕਸਰ ਪਰੇਸ਼ਾਨ ਕਰਦੇ ਰਹਿੰਦੇ ਸਨ ਤੇ ਹਰਮਨ ਸ਼ਰੇਆਮ ਨਿਸ਼ਾਨ ਸਿੰਘ ਦੇ ਘਰ ਉਸਦੀ ਪਤਨੀ ਵੀਰਪਾਲ ਨੂੰ ਮਿਲਣ ਆਉਣ ਲੱਗ ਪਿਆ, ਜਿਸ ਤੋਂ ਪਰੇਸ਼ਾਨ ਹੋ ਕੇ ਉਸਦੇ ਪੁੱਤਰ ਨੇ ਕੱਲ੍ਹ ਮਲੇਸ਼ੀਆ ’ਚ ਹੀ ਖ਼ੁਦ ਨੂੰ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ। ਉੱਤਮ ਸਿੰਘ ਨੇ ਦੱਸਿਆ ਕਿ ਮੌਤ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਉਸਦੇ ਪੁੱਤਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਆਪਣੀ ਸਾਰੀ ਹੱਡ ਬੀਤੀ ਸੁਣਾ ਦਿੱਤੀ ਸੀ। ਉੱਤਮ ਸਿੰਘ ਜੋ ਕਿ ਇੱਕ ਬੇਜ਼ਮੀਨਾ ਗ਼ਰੀਬ ਕਿਸਾਨ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਨੇ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਿੱਥੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਅਪੀਲ ਕੀਤੀ ਹੈ ਕਿ ਉਸਦੇ ਪੁੱਤਰ ਦੀ ਮਿ੍ਰਤਕ ਦੇਹ ਪਿੰਡ ਲਿਆਉਣ ਦਾ ਸਰਕਾਰੀ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ: ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ ‘ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ’


author

Shyna

Content Editor

Related News