ਟੈਟੂ ਆਰਟਿਸਟ ਦੀ ਮੌਤ ਮਾਮਲੇ ''ਚ ਪੁਲਸ ਵੱਲੋਂ ਵੱਡੇ ਖੁਲਾਸੇ! ਦੱਸਿਆ ਕਿਉਂ ਕੀਤਾ ਗਿਆ ਕਤਲ
Thursday, Jun 05, 2025 - 08:24 PM (IST)

ਫ਼ਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਦੇ ਮੱਖੂ ਗੇਟ ਸੈਲੂਨ ’ਤੇ ਟੈਟੂ ਬਣਵਾਉਣ ਆਏ ਨੌਜਵਾਨ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਹੁਣ ਐੱਸਐੱਸਪੀ ਭੁਪਿੰਦਰ ਸਿੰਘ ਨੇ ਇਸ ਕਤਲ ਮਾਮਲੇ ਵਿਚ ਵੱਡੇ ਖੁਲਾਸੇ ਕੀਤੇ ਹਨ।
ਮਹੰਤ ਗੁਰੂ 'ਤੇ ਚੇਲੇ ਨੇ ਸਾਥੀਆਂ ਨਾਲ ਰਲ ਕਰ'ਤਾ ਹਮਲਾ! ਲੁੱਟ ਕੇ ਲੈ ਗਏ 10 ਤੋਲੇ ਸੋਨਾ ਤੇ ਚਾਰ ਲੱਖ ਦੀ ਨਗਦੀ
ਐੱਸਐੱਸਪੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕੋਈ ਗੈਂਗਵਾਰ ਨਹੀਂ ਹੈ। ਟੈਟੂ ਆਰਟਿਸਟ ਆਸ਼ੂ ਮੋਂਗਾ ਦਾ ਕੁਝ ਦਿਨ ਪਹਿਲਾਂ ਹੀ ਕੁਝ ਲੋਕਾਂ ਨਾਲ ਕਿਸੇ ਗੱਲੋਂ ਵਿਵਾਦ ਹੋਇਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚ ਗਾਲ੍ਹਮੰਦਾ ਵੀ ਹੋਇਆ। ਇਸ ਤੋਂ ਬਾਅਦ ਅੱਜ ਉਨ੍ਹਾਂ ਹੀ ਲੋਕਾਂ ਵੱਲੋਂ ਆਸ਼ੂ ਉੱਤੇ ਫਾਇਰਿੰਗ ਕੀਤੀ ਗਈ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾਵਰ ਆਸ਼ੂ ਦੇ ਜਾਣਕਾਰ ਸਨ। ਪੁਲਸ ਦੇ ਹੱਥ ਇਸ ਘਟਨਾ ਨੂੰ ਲੈ ਕੇ ਅਹਿਮ ਸੁਰਾਗ ਲੱਗੇ ਹਨ। ਜਲਦੀ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।
ਹੁਣ flipkart ਵੀ ਦੇਵੇਗੀ ਕਰਜ਼ਾ! ਕੰਪਨੀ ਦੀ ਫਾਈਨਾਂਸ ਸੈਕਟਰ 'ਚ ਐਂਟਰੀ, NBFC ਨੇ ਦਿੱਤਾ ਲਾਇਸੈਂਸ
ਦੱਸ ਦਈਏ ਕਿ ਭਰੇ ਬਾਜ਼ਾਰ ਵਿਚ ਮੁਲਜ਼ਮਾਂ ਵੱਲੋਂ ਆਸ਼ੂ ਉੱਤੇ ਕਈ ਫਾਇਰ ਕੀਤੇ ਗਏ। ਇਸ ਦੌਰਾਨ ਇਕ ਵੀਡੀਓ ਫੁਟੇਜ ਵੀ ਸਾਹਮਣੇ ਆਈ ਜਿਸ ਵਿਚ ਇਕ ਨੌਜਵਾਨ ਦੋਵਾਂ ਹੱਥਾਂ ਵਿਚ ਪਿਸਤੌਲਾਂ ਲੈ ਕੇ ਫਾਇਰ ਕਰ ਰਿਹਾ ਸੀ। ਇਸ ਵਾਰਦਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਮੌਕੇ ’ਤੇ ਪੁਲਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਵਿਚ ਆਸ਼ੂ ਮੋਂਗਾ ਨਾਮਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਇਲਾਕਾ ਭੀੜ-ਭਾੜ ਵਾਲਾ ਹੈ ਅਤੇ ਜਦੋਂ ਇਹ ਵਾਰਦਾਤ ਹੋਈ ਤਾਂ ਲੋਕ ਸੜਕ ਤੋਂ ਲੰਘ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e