ਪੰਜਾਬ ''ਚ ਦੇਰ ਰਾਤ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Thursday, Sep 04, 2025 - 06:04 AM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ, ਸਿਵਲ ਹਸਪਤਾਲ ਬੁਢਲਾਡਾ ਵਿਖੇ ਸਥਾਨਕ ਪੁਲਸ ਖਿਲਾਫ ਅਣਗਹਿਲੀ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਦਿਨ ਪਹਿਲਾਂ ਇੱਕ ਝਗੜੇ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ, ਜਿੱਥੇ ਪੁਲਸ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪ੍ਰੰਤੂ ਸਥਾਨਕ ਪੁਲਸ ਵੱਲੋਂ ਜਾਣਬੁੱਝ ਕੇ ਅਣਗੌਲਿਆਂ ਕਰਦਿਆਂ ਮਾਮਲੇ ਨੂੰ ਹਲਕੇ 'ਚ ਲੈ ਲਿਆ ਗਿਆ। ਪ੍ਰੰਤੂ ਦੋਵੇਂ ਧਿਰਾਂ ਦੀ ਰੰਜਿਸ਼ ਕਾਰਨ ਅੰਜਾਮ ਕਤਲ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ : ਖੇਡ-ਖੇਡ 'ਚ ਲੁਧਿਆਣੇ ਤੋਂ ਮੋਹਾਲੀ ਜਾ ਪਹੁੰਚਿਆ ਬੱਚਾ, ਸੋਸ਼ਲ ਮੀਡੀਆ ਨੇ ਮੁੜ ਮਾਪਿਆਂ ਨਾਲ ਮਿਲਵਾਇਆ
ਬੁਢਲਾਡਾ ਬਰੇਟਾ ਰੋਡ ਤੇ ਸਮਝੌਤੇ ਦੀ ਆੜ ਹੇਠ ਇੱਕ ਕਤਲ ਨੂੰ ਅੰਜਾਮ ਦੇ ਦਿੱਤਾ ਗਿਆ। ਜਿੱਥੇ ਮ੍ਰਿਤਕ ਦੇ ਵਾਰਸਾਂ ਵੱਲੋਂ ਸਿਵਲ ਹਸਪਤਾਲ ਵਿਖੇ ਭਾਰੀ ਹੰਗਾਮੇ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਉਥੇ ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਮ੍ਰਿਤਕ ਦੇ ਹਮਾਇਤੀਆਂ ਦਾ ਇਕੱਠ ਇੰਨਾ ਜ਼ਿਆਦਾ ਹੁੰਦਿਆਂ ਦੇਖ 3 ਥਾਣਿਆਂ ਦੀ ਪੁਲਸ ਨੂੰ ਬੁਲਾਉਣਾ ਪੈ ਗਿਆ। ਸਥਿਤੀ ਤਣਅਪੂਰਨ ਹੁੰਦੇ ਦੇਖਦਿਆਂ ਸੀ. ਏ. ਸਟਾਫ ਦੇ ਮੁਖੀ ਬਲਕੌਰ ਸਿੰਘ ਅਤੇ ਐੱਸ. ਐੱਚ. ਓ. ਸੁਖਜੀਤ ਸਿੰਘ ਭੀਖੀ ਪੁਲਸ ਫੋਰਸ ਨਾਲ ਹਸਪਤਾਲ ਵਿੱਚ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਸ ਵੱਲੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8