ਪੰਜਾਬ "ਚ ਮੀਂਹ ਦਾ ਕਹਿਰ, ਪਰਿਵਾਰ ''ਤੇ ਡਿੱਗੀ ਛੱਤ, ਵਿੱਛ ਗਈਆਂ ਲਾਸ਼ਾਂ

Monday, Sep 01, 2025 - 01:49 PM (IST)

ਪੰਜਾਬ "ਚ ਮੀਂਹ ਦਾ ਕਹਿਰ, ਪਰਿਵਾਰ ''ਤੇ ਡਿੱਗੀ ਛੱਤ, ਵਿੱਛ ਗਈਆਂ ਲਾਸ਼ਾਂ

ਮਾਨਸਾ (ਸੰਦੀਪ ਮਿੱਤਲ਼) : ਪਿੰਡ ਚੈਨੇਵਾਲਾ ਵਿਖੇ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ ਹੋ ਗਈ ਹੈ। ਐਤਵਾਰ  ਦੀ ਰਾਤ ਮੀਂਹ ਜ਼ਿਆਦਾ ਪੈਣ ਕਾਰਨ ਇਹ ਘਟਨਾ ਵਾਪਰੀ। ਇਸ ਘਟਨਾ 'ਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੁੱਖ ਪ੍ਰਗਟਾਉਂਦਿਆਂ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਦੀ ਗੱਲ ਆਖੀ ਹੈ। ਮ੍ਰਿਤਕ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਇਕ ਬਾਂਹ ਤੋਂ ਅਪਾਹਜ ਸੀ। ਇਸ ਘਟਨਾ ਨੂੰ ਲੈ ਕੇ ਪਿੰਡ ਚੈਨੈਵਾਲਾ 'ਚ ਅਫਸੋਸ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਣ ਪੰਜਾਬ ਦਾ ਇਹ ਹਾਈਵੇਅ ਕੁਝ ਦਿਨਾਂ ਲਈ ਬੰਦ!

ਸਰਦੂਲਗੜ੍ਹ ਦੇ ਪਿੰਡ ਚੈਨੇਵੈਲਾ ਵਿਖੇ ਮਜ਼ਦੂਰ ਬਲਜੀਤ ਸਿੰਘ (35) ਪੁੱਤਰ ਸੰਪੂਰਨ ਸਿੰਘ, ਆਪਣੇ ਭਤੀਜੇ ਰਣਜੋਤ ਸਿੰਘ (11) ਅਤੇ ਇਕ ਬੱਚੀ ਹਰਕੀਰਤ ਕੌਰ ਨਾਲ ਸੁੱਤਾ ਪਿਆ ਸੀ। ਰਾਤ ਵੇਲੇ ਮੀਂਹ ਜ਼ਿਆਦਾ ਪਿਆ ਅਤੇ ਰਾਤ ਕਰੀਬ ਦੋ ਵਜੇ ਉਨ੍ਹਾਂ ਦੇ ਕੱਚੇ ਮਕਾਨ ਦੀ ਛੱਤ ਸੁੱਤੇ ਪਿਆਂ 'ਤੇ ਆ ਡਿੱਗੀ। ਛੱਤ ਹੇਠ ਆਉਣ ਨਾਲ ਮਜ਼ਦੂਰ ਬਲਜੀਤ ਸਿੰਘ, ਉਸਦੇ ਭਤੀਜੇ ਰਣਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਬੱਚੀ ਹਰਕੀਰਤ ਕੌਰ ਦਾ ਬਚਾਅ ਹੋ ਗਿਆ।  

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਅਲਰਟ ਦੇ ਨਾਲ-ਨਾਲ ਜਾਰੀ ਹੋਈ ਐਡਵਾਈਜ਼ਰੀ

ਇਸ ਘਟਨਾ ਨੂੰ ਲੈ ਕੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸਰਪੰਚ ਗੁਰਪ੍ਰੀਤ ਸਿੰਘ ਚੈਨੇਵਾਲਾ, ਥਾਣਾ ਝੁਨੀਰ ਮੁਖੀ ਅੰਗਰੇਜ ਸਿੰਘ ਤੇ ਤਹਿਸੀਲਦਾਰ ਨੇ ਮੌਕੇ 'ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਪਾਸੋਂ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਸੋਗ ਫੈਲਿਆ ਹੋਇਆ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਰਿਵਾਰ  ਦੀ ਸਰਕਾਰ ਪਾਸੋਂ ਸਹਾਇਤਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਤੋਂ ਬਾਅਦ ਹੁਣ ਕਾਲਜਾਂ/ਯੂਨੀਵਰਸਿਟੀਆਂ 'ਚ ਵੀ ਛੁੱਟੀਆਂ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News