ਭਾਜਪਾ ਆਗੂਆਂ ਨੇ ਫੂਕਿਆ ਸਰਕਾਰ ਦਾ ਪੁਤਲਾ

Friday, Aug 22, 2025 - 03:40 PM (IST)

ਭਾਜਪਾ ਆਗੂਆਂ ਨੇ ਫੂਕਿਆ ਸਰਕਾਰ ਦਾ ਪੁਤਲਾ

ਬੁਢਲਾਡਾ (ਮਨਜੀਤ) : ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜ਼ਿਕਰਯੋਗ ਇਹ ਹੈ ਕਿ ਬੀਤੇ ਕੱਲ੍ਹ ਪੰਜਾਬ ਭਾਜਪਾ ਵੱਲੋਂ ਕੇਂਦਰੀ ਸਕੀਮਾਂ ਦਾ ਆਮ ਲੋਕਾਂ ਨੂੰ ਲਾਭ ਲੈਣ ਲਈ ਪੰਜਾਬ ਅਤੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾਏ ਹੋਏ ਸਨ। ਜਿਨ੍ਹਾਂ ਕੈਂਪਾਂ ਨੂੰ ਪੁਲਸ ਨੇ ਆ ਕੇ ਰੋਕ ਕੇ ਭਾਜਪਾ ਆਗੂਆਂ ਅਤੇ ਕੰਪਿਊਟਰ ਆਪਰੇਟਰਾਂ ਨੂੰ ਗ੍ਰਿਫਤਾਰ ਕਰਕੇ ਸ਼ਾਮ ਤੱਕ ਥਾਣੇ ਵਿਚ ਰੱਖਿਆ। ਇਸ ਰੋਸ ਵਜੋਂ ਅੱਜ ਭਾਜਪਾ ਵੱਲੋਂ ਧਰਨਾ ਦਿੱਤਾ ਗਿਆ।  ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਹਨ। ਹਰ ਲੋੜਵੰਦ ਤੱਕ ਪਹੁੰਚਾਉਣ ਲਈ ਭਾਜਪਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਉੱਥੇ ਮੌਕੇ 'ਤੇ ਹੀ ਆਯੂਸ਼ਮਾਨ ਕਾਰਡ ਅਤੇ ਵੱਖ-ਵੱਖ ਹੋਰ ਕੇਂਦਰੀ ਸਕੀਮਾਂ ਦਾ ਲਾਭ ਐੱਨ.ਸੀ.ਆਰ ਤਹਿਤ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਕਿ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਰਿਹਾ। 

ਉਨ੍ਹਾਂ ਕਿਹਾ ਕਿ ਦਿਨੋਂ ਦਿਨ ਭਾਜਪਾ ਦੀ ਲੋਕਪ੍ਰਿਯਤਾ ਵਿਚ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਬੁਖਲਾਹਟ ਵਿਚ ਆ ਕੇ ਭਾਜਪਾ ਦੇ ਕੈਂਪ ਬੰਦ ਕਰਵਾ ਕੇ ਡਾਟਾ ਚੋਰੀ ਕਰਨ ਦਾ ਇਲਜ਼ਾਮ ਲਗਾ ਰਹੀ ਹੈ ਜੋ ਕਿ ਸਰਾਸਰ ਝੂਠ ਹੈ। ਇਸ ਮੌਕੇ ਹਿੰਦੂ ਯੁਵਾ ਵਾਹਿਨੀ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਗੋਰਾ, ਭਾਜਪਾ ਆਗੂ ਸੂਬੇਦਾਰ ਭੋਲਾ ਸਿੰਘ, ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ, ਭਾਜਪਾ ਆਗੂ ਅਮਨਦੀਪ ਗੁਰੂ, ਕੁਸ਼ਦੀਪ ਸ਼ਰਮਾ, ਕੁਲਦੀਪ ਸਿੰਘ, ਮੇਜਰ ਸਿੰਘ, ਪਰਮਜੀਤ ਕੌਰ, ਸਤਨਾਮ ਕੌਰ, ਜਸਪਾਲ ਕੌਰ, ਅਮ੍ਰਿਤਪਾਲ ਸਿੰਘ, ਗੁਰਜੋਤ ਸਿੰਘ, ਮਹਿੰਦਰ ਕੁਮਾਰ, ਦਰਸ਼ਨ ਸ਼ਰਮਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।


author

Gurminder Singh

Content Editor

Related News