ਪੰਜਾਬ ਪੁਲਸ ਦੇ ਇਸ ASI ਤੇ ਹੌਲਦਾਰ 'ਤੇ ਡਿੱਗੀ ਗਾਜ, ਹੋ ਗਿਆ ਵੱਡਾ ਐਕਸ਼ਨ
Sunday, Apr 20, 2025 - 12:27 PM (IST)

ਡੇਰਾਬੱਸੀ (ਵਿਕਰਮ ਜੀਤ)- ਸਿਵਲ ਹਸਪਤਾਲ ਡੇਰਾਬੱਸੀ ਵਿੱਚ ਬੀਤੇ ਦਿਨੀਂ ਹੋਈ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਖ਼ੂਨੀ ਝੜਪ ਦੇ ਮਾਮਲੇ ਵਿੱਚ ਐੱਸ. ਐੱਸ. ਪੀ. ਮੋਹਾਲੀ ਦੀਪਕ ਪਾਰਿਕ ਵੱਲੋਂ ਵੱਡੀ ਕਾਰਵਾਈ ਕਰਦਿਆਂ ਡੇਰਾਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਿੰਡ ਮੁਕੰਦਪੁਰ ਦੇ ਦੋ ਧਿਰਾਂ ਵਿਚਕਾਰ ਸਿਵਲ ਹਸਪਤਾਲ 'ਚ ਹੋਈ ਲੜਾਈ ਦੌਰਾਨ ਉਨ੍ਹਾਂ ਵੱਲੋਂ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਵਰਤੀ ਗਈ ਲਾਪਰਵਾਹੀ ਨੂੰ ਐੱਸ. ਐੱਸ. ਪੀ. ਦੀਪਕ ਪਾਰਿਕ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਮਿਲੀ ਵੱਡੀ ਚਿਤਾਵਨੀ, ਜੇਕਰ ਕੀਤਾ ਇਹ ਕੰਮ ਤਾਂ...
ਥਾਣਾ ਮੁਖੀ ਤੋਂ ਬਾਅਦ ਡੇਰਾਬੱਸੀ ਪੁਲਸ ਸਟੇਸ਼ਨ ਵਿੱਚ ਤਾਇਨਾਤ ਏ. ਐੱਸ. ਆਈ. ਜਸਵੰਤ ਸਿੰਘ ਅਤੇ ਹੌਲਦਾਰ ਸੰਦੀਪ ਸਿੰਘ ਨੂੰ ਵੀ ਐੱਸ. ਐੱਸ. ਪੀ. ਮੋਹਾਲੀ ਦੀਪਕ ਪਾਰਿਕ ਵੱਲੋਂ ਸ਼ਨੀਵਾਰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਨੂੰ ਡੇਰਾਬੱਸੀ ਪੁਲਸ ਸਟੇਸ਼ਨ ਤੋਂ ਬਦਲ ਕੇ ਪੁਲਸ ਲਾਈਨ ਮੋਹਾਲੀ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਇਆ ਵੱਡਾ ਖ਼ਤਰਾ! ਅਚਾਨਕ ਆ ਖੜ੍ਹੀ ਹੋਈ ਨਵੀਂ ਮੁਸੀਬਤ
ਦੱਸਣਯੋਗ ਹੈ ਕਿ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਬੀਤੇ ਕੁੱਝ ਦਿਨ ਪਹਿਲਾਂ ਦੇਰ ਰਾਤ ਹੋਈ ਖ਼ੂਨੀ ਜੰਗ ਦੌਰਾਨ ਥਾਣਾ ਮੁਖੀ ਨਾਲ ਇਹ ਦੋਵੇਂ ਮੁਲਾਜ਼ਮ ਵੀ ਮੌਕੇ ਵਾਰਦਾਤ 'ਤੇ ਮੌਜੂਦ ਸਨ ਅਤੇ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਵਰਤੀ ਗਈ ਲਾਪਰਵਾਹੀ ਨੂੰ ਐੱਸ. ਐੱਸ. ਪੀ. ਮੋਹਾਲੀ ਦੀਪਕ ਪਾਰਿਕ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਬੀਤੇ ਕੱਲ੍ਹ ਏ. ਐੱਸ. ਆਈ. ਜਸਵੰਤ ਸਿੰਘ ਅਤੇ ਹੋਲਦਾਰ ਸੰਦੀਪ ਸਿੰਘ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਦੀ ਬਦਲੀ ਕਰਕੇ ਪੁਲਸ ਲਾਈਨ ਭੇਜ ਦਿੱਤਾ ਹੈ ਕਿਉਂਕਿ ਉਨ੍ਹਾਂ ਖ਼ਿਲਾਫ਼ ਡਿਊਟੀ ਦੌਰਾਨ ਅਣਗਿਹਲੀ ਵਰਤਣ ਦੇ ਗੰਭੀਰ ਦੋਸ਼ ਲੱਗੇ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਈ-ਰਿਕਸ਼ਾ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e