ਫਗਵਾੜਾ ''ਚ ਵਿਅਕਤੀ ਨੇ ਬੀਮਾਰੀ ਤੇ ਘਰ ਦੇ ਹਾਲਾਤ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ
Wednesday, Oct 07, 2026 - 07:11 PM (IST)
ਫਗਵਾੜਾ (ਸੋਨੂੰ)- ਫਗਵਾੜਾ ਦੇ ਮਹੁੱਲਾ ਕੋਟਰਾਣੀ ਵਿਖੇ ਇਕ ਵਿਅਕਤੀ ਨੇ ਸ਼ੱਕੀ ਹਾਲਾਤ 'ਚ ਦਰੱਖ਼ਤ ਨਾਲ ਲਟਕ ਕੇ ਆਪਣੀ ਜੀਵਣ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਓਵਰ ਬਿਹਾਰੀ ਸ਼੍ਰੀ ਵਾਸਤਵ ਵਾਸੀ ਮਹੁੱਲਾ ਕੋਟਰਾਣੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਵਿਅਕਤੀ ਦੀ ਪਤਨੀ ਸੀਮਾ ਸ਼੍ਰੀਵਾਸਤਵ ਨੇ ਦੱਸਿਆ ਕਿ ਉਸ ਦਾ ਪਤੀ ਬੀ. ਪੀ. ਦੀ ਬੀਮਾਰੀ ਨਾਲ ਗ੍ਰਸਤ ਸੀ ਅਤੇ ਪਰਿਵਾਰ ਵੱਲੋਂ ਉਸ ਦਾ ਕਾਫ਼ੀ ਸਮੇਂ ਇਲਾਜ ਕਰਵਾਇਆ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਘਰ ਦੇ ਹਾਲਾਤ ਤੋਂ ਪਰੇਸ਼ਾਨ ਹੋਣ ਦੇ ਚੱਲਦਿਆਂ ਹੀ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਉਨਾਂ ਦੱਸਿਆ ਕਿ ਉਹ ਜਦੋਂ ਕੰਮ 'ਤੇ ਗਈ ਸੀ ਤਾਂ ਉਸ ਦਾ ਪਤੀ ਦਾ ਘਰੋਂ ਰੋਟੀ ਖਾਣ ਤੋਂ ਬਾਅਦ ਲੜਕੀ ਨੂੰ ਸੈਰ ਕਰਨ ਦਾ ਕਹਿ ਕੇ ਗਿਆ ਸੀ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...

ਉਧਰ ਮਹੁੱਲਾ ਵਾਸੀ ਦਵਿੰਦਰ ਕੋਲ ਅਤੇ ਕੌਸਲਰ ਪ੍ਰਿਤਪਾਲ ਕੌਰ ਤੁਲੀ ਦੇ ਪਤੀ ਗੁਰਦੀਪ ਸਿੰਘ ਤੁਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਕੌਸਲਰ ਪ੍ਰਿਤਪਾਲ ਕੋਰ ਤੁਲੀ, ਸਾਬਕਾ ਕੌਸਲਰ ਬੀਬੀ ਸਰਬਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਪਹੁੰਚੇ। ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਤਨਾਮਪੁਰਾ ਦੇ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਤਲਾਹ ਮਿਲੀ ਸੀ ਕਿ ਮਹੁੱਲਾ ਕੋਟਰਾਣੀ ਵਿਖੇ ਇਕ ਵਿਅਕਤੀ ਨੇ ਦਰੱਖ਼ਤ ਨਾਲ ਲਟਕ ਕੇ ਆਪਣੀ ਜੀਵਣ ਲੀਲਾ ਸਮਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
