ਬਾਬਾ ਬਾਲਕ ਨਾਥ ਤੋਂ ਵਾਪਸ ਆ ਰਹੇ ਸਕੇ ਭਰਾਵਾਂ ਨਾਲ ਵੱਡਾ ਹਾਦਸਾ, ਇਕ ਦੀ ਦਰਦਨਾਕ ਮੌਤ

Monday, Apr 21, 2025 - 03:46 PM (IST)

ਬਾਬਾ ਬਾਲਕ ਨਾਥ ਤੋਂ ਵਾਪਸ ਆ ਰਹੇ ਸਕੇ ਭਰਾਵਾਂ ਨਾਲ ਵੱਡਾ ਹਾਦਸਾ, ਇਕ ਦੀ ਦਰਦਨਾਕ ਮੌਤ

ਮੁਕੰਦਪੁਰ (ਸੰਜੀਵ)- ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਹਕੀਮਪੁਰ-ਮੁਕੰਦਪੁਰ ਅਪਰਾ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿੱਚ ਇਕ ਭਰਾ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ  ਜਾਣਕਾਰੀ ਦਿੰਦੇ ਹੋਏ ਥਾਣਾ ਮੁਕੰਦਪੁਰ ਦੇ ਏ. ਐੱਸ. ਆਈ. ਸੰਦੀਪ ਕੁਮਾਰ ਮ੍ਰਿਤਕ ਦੇ ਦੋਸਤ ਜੁਗਲ ਕਿਸ਼ੋਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਾਬਾ ਬਾਲਕ ਨਾਥ ਤੋਂ ਵਾਪਸ ਲੁਧਿਆਣੇ ਕਾਰ ਪੀ. ਬੀ. 10 ਐੱਫ਼. ਜੀ. 1313 'ਤੇ ਜਾ ਰਹੇ ਸਨ। ਦੋਵੇਂ ਭਰਾ ਜਦੋਂ ਮੁਕੰਦਪੁਰ ਨੇੜੇ ਪਿੰਡ ਹਕੀਮਪੁਰ ਦੇ ਪੈਟਰੋਲ ਪੰਪ ਕੋਲ ਇਕ ਬੇਸਹਾਰਾ ਪਸ਼ੂ ਨਿਕਲਿਆ ਤਾਂ ਉਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਡਰਾਈਵਰ ਸਾਈਡ ਇੱਕ ਦਰੱਖ਼ਤ ਨਾਲ ਜਾ ਟਕਰਾਈ। 

 

PunjabKesari

ਇਸ ਹਾਦਸੇ ਵਿੱਚ ਕਾਰ ਚਾਲਕ ਦਿਨੇਸ਼ ਸ਼ਰਮਾ ਦੀਆਂ ਲੱਤਾਂ ਟੁੱਟ ਗਈਆਂ ਅਤੇ ਚੂਲਾ ਵੀ ਟੁੱਟ ਗਿਆ। ਕੰਡਕਟਰ ਸਾਈਡ 'ਤੇ ਬੈਠੇ ਭਰਾ ਜਿੰਦਰ ਸ਼ਰਮਾ ਦੀ ਮੌਤ ਹੋ ਗਈ, ਪਿਛਲੀ ਸੀਟ 'ਤੇ ਬੈਠੇ ਹੈਰੀ ਅਤੇ ਭਵਾਨੀ ਦੇ ਕੋਈ ਝਰੀਟ ਵੀ ਨਹੀਂ ਆਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਰ ਦਿੱਤੀ ਹੈ।  ਸਭ ਤੋਂ ਪਹਿਲਾਂ ਇਨ੍ਹਾਂ ਨੂੰ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਲਿਆਂਦਾ ਗਿਆ, ਜਿੱਥੇ ਜਿੰਦਰ ਸ਼ਰਮਾ ਉਰਫ਼ ਟਿੰਕੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਭਰਾ ਦਿਨੇਸ਼ ਸ਼ਰਮਾ ਉਰਫ਼ ਰਿੰਕੂ ਦੇ ਗੰਭੀਰ ਸੱਟਾਂ ਹੋਣ ਕਾਰਨ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। 


author

shivani attri

Content Editor

Related News