ਮਾਝਾ ਤੇ ਮਾਲਵਾ ਖੇਤਰ ਰੇਲ ਲਾਈਨਾਂ ਰਾਹੀਂ ਆਪਸ ’ਚ ਜੁੜਨਗੇ, ਰੇਲਵੇ ਮੰਤਰਾਲਾ ਖਰਚੇਗਾ 300 ਕਰੋੜ ਰੁਪਏ

04/04/2022 5:52:02 PM

ਜਲੰਧਰ–ਪੰਜਾਬ ’ਚ ਪਹਿਲੀ ਵਾਰ ਰੇਲਵੇ ਇੰਜੀਨੀਅਰਾਂ ਨੇ ਮਾਲਵਾ ਤੇ ਮਾਝਾ ਰੀਜਨ ਵਿਚਾਲੇ ਰੇਲਵੇ ਲਾਈਨਾਂ ਨੂੰ ਆਪਸ ’ਚ ਜੋੜਨ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਪੰਜਾਬ ਦੇ ਲੋਕ 2014 ਤੋਂ ਇਸ ਦੀ ਉਡੀਕ ਕਰ ਰਹੇ ਹਨ। ਪ੍ਰੋਜੈਕਟ ’ਚ ਇਸ ਲਈ ਦੇਰੀ ਹੋਈ ਕਿਉਂਕਿ ਇਸ ਦੇ ਲਈ ਜ਼ਮੀਨ ਪ੍ਰਾਪਤੀ ਦਾ ਕੰਮ ਵਿਚਾਲੇ ਅਟਕ ਗਿਆ ਸੀ। ਹੁਣ ਫਿਰੋਜ਼ਪੁਰ ਪ੍ਰਸ਼ਾਸਨ ਨੇ 100 ਤੋਂ ਜ਼ਿਆਦਾ ਕਿਸਾਨਾਂ ਦੀ ਜ਼ਮੀਨ ਲੈਣ ਲਈ ਮੁਆਵਜ਼ੇ ਦੀ ਪ੍ਰਕਿਰਿਆ ਤੈਅ ਕਰ ਲਈ ਹੈ। ਹੁਣ ਕਾਨੂੰਨੀ ਤੌਰ ’ਤੇ ਲੋਕਾਂ ਦੇ ਇਤਰਾਜ਼ ਸੁਣਨ ਤੋਂ ਬਾਅਦ ਪੈਸੇ ਦਾ ਭੁਗਤਾਨ ਕਰ ਕੇ ਜ਼ਮੀਨ ਸਰਕਾਰ ਲੈ ਲਵੇਗੀ। ਇਸ ਪ੍ਰੋਜੈਕਟ ’ਚ ਜ਼ਮੀਨ ਪੰਜਾਬ ਸਰਕਾਰ ਦੇ ਰਹੀ ਹੈ, ਜਦਕਿ 25 ਕਿਲੋਮੀਟਰ ਲੰਬੀ 300 ਕਰੋੜ ਦੀ ਰੇਲਵੇ ਲਾਈਨ ਰੇਲ ਮੰਤਰਾਲਾ ਵਿਛਾਏਗਾ। ਇਸ ’ਚ ਖਾਸ ਗੱਲ ਇਹ ਹੈ ਕਿ ਇਸ ਰੇਲ ਲਿੰਕ ਦੇ ਦਰਮਿਆਨ ਸਤਲੁਜ ਨਦੀ ਉੱਪਰ 800 ਮੀਟਰ ਲੰਬਾ ਹਾਈ ਲੈਵਲ ਰੇਲ ਬ੍ਰਿਜ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਫਿਰੋਜ਼ਪੁਰ ਖੇਤਰ ਦੇ ਲੋਕਾਂ ਨੂੰ ਅੰਮ੍ਰਿਤਸਰ ਜਾਣ ਲਈ ਤਕਰੀਬਨ 200 ਕਿਲੋਮੀਟਰ ਸਫ਼ਰ ਤੈਅ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਅਹਿਮ ਬੈਠਕ, ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਤੇ ਇਹ ਹੁਕਮ

ਮਾਝੇ ਤੇ ਮਾਲਵੇ ਦੇ ਕਾਰੋਬਾਰੀਆਂ ਲਈ ਵੱਡੀ ਸੌਗਾਤ, ਅਗਸਤ ’ਚ ਸ਼ੁਰੂ ਹੋ ਸਕਦੈ ਪ੍ਰੋਜੈਕਟ ਦਾ ਕੰਮ
ਇਹ ਰੇਲਵੇ ਲਾਈਨ ਵਿਛਾਉਣ ਨਾਲ ਫਿਰੋਜ਼ਪੁਰ ਤੋਂ ਸੰਗਤ ਨੂੰ ਦਰਬਾਰ ਸਾਹਿਬ ਆਉਣ ’ਚ ਆਸਾਨੀ ਹੋਵੇਗੀ। ਇਸ ਰਾਹੀਂ ਮਾਤਾ ਸ਼੍ਰੀ ਵੈਸ਼ਨੋ ਦੇਵੀ ਜਾਣ ਲਈ ਅੰਮ੍ਰਿਤਸਰ ਤੋਂ ਟ੍ਰੇਨ ਫੜ ਸਕਾਂਗੇ। ਫਿਰੋਜ਼ਪੁਰ ਤੋਂ ਸ਼੍ਰੀ ਅਮਰਨਾਥ ਜਾਣ ਵਾਲਿਆਂ ਨੂੰ ਜੰਮੂ ਜਾਣਾ ਆਸਾਨ ਹੋਵੇਗਾ। ਅੰਮ੍ਰਿਤਸਰ-ਫਿਰੋਜ਼ਪੁਰ-ਜੈਪੁਰ ਜਾਂਦਿਆਂ ਮੁੰਬਈ ਦਾ ਸਫ਼ਰ 200 ਕਿਲੋਮੀਟਰ ਘਟੇਗਾ। ਇਸ ਰੇਲਵੇ ਲਾਈਨ ਨਾਲ ਸਾਲਾਸਰ ਜਾਣਾ ਵੀ ਆਸਾਨ ਹੋਵੇਗਾ।
ਇਸ ਰੇਲਵੇ ਲਾਈਨ ਬਾਰੇ ਰੇਲਵੇ ਇੰਜੀਨੀਅਰਾਂ ਨੇ ਦੱਸਿਆ ਕਿ 25 ਕਿਲੋਮੀਟਰ ਲੰਬੀ ਰੇਲਵੇ ਲਾਈਨ ਅੰਮ੍ਰਿਤਸਰ ਅਤੇ ਖੇਮਕਰਨ ਵਿਚਾਲੇ ਘੜਿਆਲਾ ਰੇਲਵੇ ਸਟੇਸ਼ਨ ਤੋਂ ਨਿਕਲੇਗੀ ਅਤੇ ਜਲੰਧਰ, ਫ਼ਿਰੋਜ਼ਪੁਰ ਰੇਲਵੇ ਉੱਪਰ ਪਿੰਡ ਮੱਲਾਂਵਾਲਾ ਲਾਈਨ ਨਾਲ ਮਿਲੇਗੀ। ਸਤਲੁਜ ’ਤੇ 800 ਮੀਟਰ ਲੰਬਾ ਹਾਈ ਲੈਵਲ ਰੇਲਵੇ ਬ੍ਰਿਜ ਤਿਆਰ ਕੀਤਾ ਜਾਵੇਗਾ। ਇਸ ਲਾਈਨ ਨਾਲ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਵਿਚਾਲੇ 120 ਕਿਲੋਮੀਟਰ ਲੰਬਾ ਸਫ਼ਰ ਘਟੇਗਾ। 80 ਕਿਲੋਮੀਟਰ ਦਾ ਸਫ਼ਰ ਜਲੰਧਰ ਵੱਲ ਆਉਂਦਾ ਹੈ, ਉਹ ਬਿਲਕੁਲ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)
 
ਇਸ ਰੇਲਵੇ ਲਾਈਨ ਰਾਹੀਂ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਵਿਚਾਲੇ ਵਪਾਰ ਵੀ ਵਧੇਗਾ। ਪਹਿਲਾਂ ਜਲੰਧਰ ਹੋ ਕੇ ਜਾਣਾ ਪੈਂਦਾ ਸੀ ਪਰ ਹੁਣ ਨਵੀਂ ਲਾਈਨ ਵਿਛਾਉਣ ਨਾਲ ਯਾਤਰੀ ਸਿੱਧਾ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਜਾ ਸਕਦੇ ਹਨ। ਕਾਰੋਬਾਰੀਆਂ ਨੂੰ ਆਸਾਨੀ ਹੋਵੇਗੀ ਅਤੇ ਜੋ ਕਿਰਾਇਆ ਰੇਲਵੇ ਪਾਰਸਲ ਬੁਕਿੰਗ ਨਾਲ ਲਗਾਉਂਦੇ ਸੀ, ਉਹ ਵੀ ਹੁਣ ਘੱਟ ਹੋ ਜਾਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਵੀ ਹੁਣ ਆਸਾਨੀ ਹੋਵੇਗੀ। ਰੇਲਵੇ ਇੰਜੀਨੀਅਰਾਂ ਨੇ ਡੀ. ਪੀ. ਆਰ. ਅੰਤਿਮ ਕਰ ਲਈ ਹੈ। ਜ਼ਮੀਨ ਪ੍ਰਾਪਤ ਹੋਣ ਤੋਂ ਬਾਅਦ ਅਗਸਤ ਮਹੀਨੇ ’ਚ ਰੇਲਵੇ ਦਾ ਅਭਿਲਾਸ਼ੀ ਪ੍ਰੋਜੈਕਟ ਸ਼ੁਰੂ ਹੋ ਸਕਦਾ ਹੈ। 100 ਕਿਸਾਨਾਂ ਦੀ 170 ਹੈਕਟੇਅਰ ਜ਼ਮੀਨ ਐਕੁਆਇਰ ਕੀਤੀ ਜਾਵੇਗਾ, ਜਿਸ ਦਾ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਨਾਲ ਹੀ ਕੰਮ ਸ਼ੁਰੂ ਹੋ ਜਾਵੇਗਾ। ਮੱਲਾਂਵਾਲ ਕੋਲ ਨਵਾਂ ਰੇਲਵੇ ਸਟੇਸ਼ਨ ਵੀ ਤਿਆਰ ਹੋਵੇਗਾ। ਇਸ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਵੀ ਬਹੁਤ ਆਸਾਨੀ ਹੋਵੇਗੀ। ਉਹ ਸਿਰਫ਼ 25 ਮਿੰਟ ’ਚ ਅੰਮ੍ਰਿਤਸਰ ਪਹੁੰਚ ਜਾਣਗੇ ਅਤੇ ਫਿਰ ਦਰਸ਼ਨ ਕਰਨ ਤੋਂ ਬਾਅਦ ਆਸਾਨੀ ਨਾਲ ਵਾਪਸ ਵੀ ਆ ਸਕਦੇ ਹਨ।

ਇਹ ਵੀ ਪੜ੍ਹੋ ; ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

ਰੇਲਵੇ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਨਵੀਂ ਰੇਲਵੇ ਲਾਈਨ ਵਿਛਾਉਣ ਤੋਂ ਬਾਅਦ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਹੁੰਦੇ ਹੋਏ ਟ੍ਰੇਨ ਸਿੱਧਾ ਮੁੰਬਈ ਵੱਲ ਰਵਾਨਾ ਹੋਵੇਗੀ ਤਾਂ ਫਾਜ਼ਿਲਕਾ ਅਤੇ ਗੰਗਾਨਗਰ ਤੋਂ ਹੁੰਦੇ ਹੋਏ ਮੁੰਬਈ ਪਹੁੰਚੇਗੀ। ਇਸ ਸਫ਼ਰ ’ਚ ਯਾਤਰੀਆਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ, ਜਾਮਨਗਰ ਤੋਂ ਮੁੰਬਈ ਵੱਲ ਬਾਹਰੋਂ ਹੀ ਟ੍ਰੇਨ ਨਿਕਲੇਗੀ। ਨਵੀਂ ਰੇਲਵੇ ਲਾਈਨ ਅੰਮ੍ਰਿਤਸਰ ਤੋਂ ਮੁੰਬਈ ਲਈ ਸ਼ਾਰਟ ਰੂਟ ਸਾਬਤ ਹੋਵੇਗੀ। ਇਸ ਨਾਲ ਯਾਤਰੀਆਂ ਦਾ 200 ਕਿਲੋਮੀਟਰ ਦਾ ਸਫ਼ਰ ਬਚ ਜਾਵੇਗਾ।


Manoj

Content Editor

Related News