ਕੋਰੋਨਾ ਸੰਕਟ : ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ਦੀਆਂ 40 ਗਲੀਆਂ ਸੀਲ

Thursday, Jun 18, 2020 - 01:53 PM (IST)

ਕੋਰੋਨਾ ਸੰਕਟ : ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ਦੀਆਂ 40 ਗਲੀਆਂ ਸੀਲ

ਲੁਧਿਆਣਾ (ਰਿਸ਼ੀ) : ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਸ ਵੱਲੋਂ ਇਕੱਠੇ 4 ਇਲਾਕੇ ਸੀਲ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-1 ਦੀਪਕ ਪਾਰਿਕ ਨੇ ਦੱਸਿਆ ਕਿ ਪ੍ਰੇਮ ਨਗਰ, ਇਸਲਾਮਗੰਜ, ਹਬੀਬਗੰਜ ਅਤੇ ਸੈਂਸੀ ਮੁਹੱਲੇ ਦੀਆਂ 40 ਗਲੀਆਂ ਸੀਲ ਕੀਤੀਆਂ ਗਈਆਂ ਹਨ। ਹਰੇਕ ਪੁਆਇੰਟ ’ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਪੁਲਸ ਵੱਲੋਂ ਨਾਲ ਲੱਗਦੇ ਇਲਾਕੇ ’ਚ 160 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ, ਇਨ੍ਹਾਂ 'ਚ ਕਮਾਡੋਂ ਫੋਰਸ ਵੀ ਹੈ। 12-12 ਘੰਟੇ ਦੀਆਂ ਸ਼ਿਫਟਾਂ 'ਚ ਦੋ ਟੀਮਾਂ ਬਣਾਈਆਂ ਗਈਆਂ ਹਨ, ਜੋ ਦਿਨ-ਰਾਤ ਤਾਇਨਤ ਰਹਿਣਗੀਆਂ।
ਤਿੰਨ ਸਰਕਾਰੀ ਵਕੀਲਾਂ ਨੂੰ ਇਕਾਂਤਵਾਸ ਹੋਣ ਦੇ ਨਿਰਦੇਸ਼

PunjabKesari
ਬੀਤੇ ਦਿਨ ਲੁਧਿਆਣਾ ਦੀ ਅੰਕਿਤਾ ਲੂੰਬਾ ਅਤੇ ਉਸ ਦੇ ਜੱਜ ਪਤੀ ਵਿਸ਼ਵ ਗੁਪਤਾ ਨੂੰ 14 ਦਿਨਾਂ ਤੱਕ ਆਪਣੇ ਘਰ ’ਚ ਵੱਖਰਾ ਰਹਿਣ ਤੋਂ ਬਾਅਦ ਹੁਣ ਸਰਕਾਰੀ ਵਕੀਲਾਂ ’ਤੇ ਵੀ ਕੋਰੋਨਾ ਦੀ ਲਪੇਟ ’ਚ ਆਉਣ ਦਾ ਖ਼ਤਰਾ ਬਣ ਗਿਆ ਹੈ। ਪੁਲਸ ਥਾਣਾ ਸ਼ਿਮਲਾਪੁਰੀ ’ਚ ਕੰਮ ਕਰ ਕੇ ਪੁਲਸ ਅਧਿਕਾਰੀ ਜਤਿੰਦਰ ਸਿੰਘ ਦੀ ਬੀਤੇ ਦਿਨ ਅਦਾਲਤ ਕੰਪਲੈਕਸ ’ਚ ਤਿੰਨ ਸਰਕਾਰੀ ਵਕੀਲਾਂ ਦਿਨੇਸ਼ ਕੁਮਾਰ, ਹਰਕੀਰਤ ਸਿੰਘ ਅਤੇ ਰਾਜਬੀਰ ਸਿੰਘ ਚਾਹਿਲ ਨਾਲ ਮੁਲਾਕਾਤ ਤੋਂ ਬਾਅਦ ਉਸ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਸਰਕਾਰੀ ਵਕੀਲਾਂ ਨੂੰ ਵੀ ਜ਼ਿਲ੍ਹਾ ਅਟਾਰਨੀ ਰਵਿੰਦਰ ਅਬਰੋਲ ਨੇ 14 ਦਿਨਾਂ ਤੱਕ ਆਪਣੇ ਘਰ ’ਚ ਵੱਖਰਾ ਰਹਿਣ ਦੇ ਹੁਕਮ ਜਾਰੀ ਕੀਤੇ ਹਨ। 


author

Babita

Content Editor

Related News