ਵੱਡੀ ਭੈਣ ਕੋਲ ਰਹਿਣ ਆਈ ਨਾਬਾਲਗਾ ਨਾਲ ਹੋਇਆ ਸ਼ਰਮਨਾਕ ਕਾਰਾ

Thursday, Nov 14, 2024 - 01:50 PM (IST)

ਵੱਡੀ ਭੈਣ ਕੋਲ ਰਹਿਣ ਆਈ ਨਾਬਾਲਗਾ ਨਾਲ ਹੋਇਆ ਸ਼ਰਮਨਾਕ ਕਾਰਾ

ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਇਕ ਪੌਣੇ 15 ਸਾਲ ਦੀ ਨਾਬਾਲਗ ਕੁੜੀ ਨਾਲ ਉਸ ਦੇ ਗੁਆਂਢੀ ਵੱਲੋਂ ਪਿਛਲੇ 2 ਮਹੀਨੇ ਤੋਂ ਡਰਾ ਧਮਕਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਪ੍ਰੀਤ ਸਿੰਘ ਦਹਿਲ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਤਲਵੰਡੀ ਕਲ ਦੀ ਰਹਿਣ ਵਾਲੀ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਪੌਣੇ 15 ਸਾਲ ਦੀ ਨਾਬਾਲਗ ਭੈਣ ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਘਰ ਰਹਿ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਉਸ ਨੇ ਅੱਗੇ ਦੱਸਿਆ ਕਿ 11 ਨਵੰਬਰ ਦੀ ਰਾਤ ਨੂੰ ਉਹ ਆਪਣੀ ਭੈਣ ਦੇ ਨਾਲ ਸੋ ਗਈ। ਅੱਧੀ ਰਾਤ ਨੂੰ ਅਚਾਨਕ ਉਸ ਦੀ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਸ ਦੀ ਭੈਣ ਮੌਜੂਦ ਨਹੀਂ ਸੀ, ਜਿਸ ਮਗਰੋਂ ਉਹ ਭੈਣ ਨੂੰ ਲੱਭਦਿਆਂ ਘਰ ਤੋਂ ਬਾਹਰ ਚਲੀ ਗਈ। ਉਸ ਨੇ ਵੇਖਿਆ ਕਿ ਉਸਦੀ ਭੈਣ ਕੰਧ ਟੱਪ ਕੇ ਘਰ ਦੇ ਅੰਦਰ ਆ ਰਹੀ ਸੀ। ਜਦੋਂ ਉਸ ਨੇ ਆਪਣੀ ਭੈਣ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲਾ ਗਗਨਦੀਪ ਪਿਛਲੇ ਕਈ ਦਿਨਾਂ ਤੋਂ ਡਰਾ ਧਮਕਾ ਕੇ ਉਸ ਨਾਲ ਜ਼ਬਰਦਸਤੀ ਸਬੰਧ ਬਣਾ ਰਿਹਾ ਹੈ। ਅੱਜ ਵੀ ਗਗਨਦੀਪ ਨੇ ਉਸ ਨੂੰ ਡਰਾ ਧਮਕਾ ਕੇ ਉੱਥੇ ਬੁਲਾਇਆ ਸੀ, ਪਰ ਜਦੋਂ ਉਸ ਦੀ ਭੈਣ ਉਸ ਨੂੰ ਆਵਾਜ਼ਾਂ ਮਾਰ ਰਹੀ ਸੀ ਤਾਂ ਗਗਨਦੀਪ ਉੱਥੋਂ ਭੱਜ ਗਿਆ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

ਜਾਂਚ ਅਧਿਕਾਰੀ ਥਾਣੇਦਾਰ ਵਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਗਗਨਦੀਪ ਗਗਨਾ ਦੇ ਖ਼ਿਲਾਫ਼ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਅਜੇ ਤਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਸਕੀ ਤੇ ਉਹ ਫ਼ਰਾਰ ਚੱਲ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News