ਕਰੋੜਾਂ ਦੀ ਲੁੱਟ ਮਗਰੋਂ ਸੀਲ ਕੀਤਾ ਗਿਆ Ludhiana, ਐਂਟਰੀ ਪੁਆਇੰਟਾਂ 'ਤੇ ਪੁਲਸ ਦਾ ਸਖ਼ਤ ਪਹਿਰਾ (ਵੀਡੀਓ)

06/10/2023 12:01:45 PM

ਲੁਧਿਆਣਾ : ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ 'ਚ ਲੁਟੇਰਿਆਂ ਵੱਲੋਂ ਸਕਿਓਰਿਟੀ ਏਜੰਸੀ 'ਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਕਰੋੜਾਂ ਦੇ ਕੈਸ਼ ਨਾਲ ਭਰੀ ਗੱਡੀ ਹੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਲੁਧਿਆਣਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਹਰ ਥਾਂ 'ਤੇ ਨਾਕੇ ਲਾ ਦਿੱਤੇ ਗਏ ਹਨ। ਹਰ ਇਕ ਐਂਟਰੀ ਪੁਆਇੰਟ ਨੂੰ ਸੀਲ ਕੀਤਾ ਗਿਆ ਹੈ ਅਤੇ ਗੱਡੀਆਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਭੇਜਿਆ ਸੰਮਨ

ਜਾਣਕਾਰੀ ਮੁਤਾਬਕ ਬੀਤੀ ਰਾਤ 2.30 ਵਜੇ ਦੇ ਕਰੀਬ 5-6 ਹਥਿਆਰਬੰਦ ਲੁਟੇਰਿਆਂ ਨੇ ਸਕਿਓਰਿਟੀ ਏਜੰਸੀ 'ਚ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸਕਿਓਰਿਟੀ ਏਜੰਸੀ ਬੈਂਕਾਂ ਨੂੰ ਪੈਸੇ ਟਰਾਂਸਫਰ ਕਰਦੀ ਹੈ ਅਤੇ ਏ. ਟੀ. ਐੱਮ. 'ਚ ਵੀ ਕੈਸ਼ ਜਮ੍ਹਾਂ ਕਰਦੀ ਹੈ। ਏਜੰਸੀ ਦੀਆਂ ਗੱਡੀਆਂ 'ਚ ਬੀਤੇ ਦਿਨ ਵੀ ਬੈਂਕਾਂ ਤੋਂ ਕੈਸ਼ ਲਿਆਂਦਾ ਗਿਆ ਸੀ, ਜੋ ਕੰਪਨੀ 'ਚ ਹੀ ਪਿਆ ਹੋਇਆ ਸੀ, ਜਿਸ ਦੀ ਅੱਜ ਟਰਾਂਸਫਰ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਲੁੱਟ ਦੀ ਵਾਰਦਾਤ ਵਾਪਰ ਗਈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਕਿਓਰਿਟੀ ਏਜੰਸੀ 'ਚ ਵੱਡੀ ਲੁੱਟ, ਗੰਨ ਪੁਆਇੰਟ 'ਤੇ ਲੁੱਟਿਆ ਕਰੋੜਾਂ ਦਾ ਕੈਸ਼

ਫਿਲਹਾਲ ਪੁਲਸ ਮੌਕੇ 'ਤੇ ਸੀ. ਸੀ.ਟੀ. ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਹੋਏ ਹਨ। ਕੰਪਨੀ ਦੀਆਂ 10-12 ਫੁੱਟ ਦੀਆਂ ਕੰਧਾਂ ਦੇ ਚਾਰੇ ਪਾਸੇ ਕੱਚ ਲਾਇਆ ਗਿਆ ਹੈ ਅਤੇ ਲੁਟੇਰੇ ਕਿੱਥੋਂ ਦਾਖ਼ਲ ਹੋਏ, ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਵੱਲੋਂ ਆਸ-ਪਾਸ ਦੇ ਇਲਾਕੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿੰਨੇ ਕਰੋੜ ਦੀ ਲੁੱਟ ਹੋਈ ਹੈ, ਇਸ ਬਾਰੇ ਵੀ ਅਜੇ ਤੱਕ ਪਤਾ ਨਹੀਂ ਲਾਇਆ ਜਾ ਸਕਿਆ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News