ਲੁਧਿਆਣਾ : ਰੇਲਵੇ ''ਤੇ ਪਈ ''ਕੋਰੋਨਾ'' ਦੀ ਮਾਰ, 10 ਫੀਸਦੀ ਚੱਲ ਰਹੀਆਂ ਗੱਡੀਆਂ

07/23/2020 1:24:14 PM

ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਕਾਰਨ ਰੇਲਵੇ ਸਟੇਸ਼ਨ 'ਤੇ ਮੁਸਾਫਰ ਗੱਡੀਆਂ ਦੀ ਗਿਣਤੀ ਸਿਰਫ 10 ਫੀਸਦੀ ਹੀ ਰਹਿ ਗਈ ਹੈ ਅਤੇ ਹੁਣ ਰੇਲਵੇ ਸਟੇਸ਼ਨ ਤੋਂ ਸਿਰਫ 18 ਰੇਲ ਗੱਡੀਆਂ ਹੀ ਚੱਲ ਰਹੀਆਂ ਹਨ। ਇਸ ਬਾਰੇ ਦੱਸਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਕੋਰੋਨਾ ਲਾਗ ਤੋਂ ਪਹਿਲਾਂ ਆਮ ਦਿਨਾਂ 'ਚ ਕਰੀਬ 150 ਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ਦੀ ਗਿਣਤੀ ਕੋਰੋਨਾ ਕਾਰਨ ਹੁਣ ਸਿਰਫ 18 ਦੇ ਕਰੀਬ ਹੀ ਰਹਿ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਗੱਡੀਆਂ 'ਚ ਰਾਖਵੇਂਕਰਨ ਦਾ ਕੋਟਾ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਸਿਰਫ ਰਾਖਵਾਂਕਰਨ ਲੈਣ ਵਾਲਾ ਮੁਸਾਫਰ ਸਿਹਤ ਮਹਿਕਮੇ ਵੱਲੋਂ ਤੈਅ ਕੀਤੇ ਗਏ ਨਿਯਮਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਯਾਤਰਾ ਕਰ ਸਕਦਾ ਹੈ। ਹਾਲਾਂਕਿ ਤਾਲਾਬੰਦੀ ਦੌਰਾਨ ਰੇਲ ਗੱਡੀਆਂ ਦੇ ਰੱਦ ਹੋਣ ਤੋਂ ਬਾਅਦ ਮੁਸਾਫ਼ਰਾਂ ਨੂੰ ਰੱਦ ਟਿਕਟਾਂ ਦੇ ਪੈਸੇ ਵੀ ਮੋੜ ਦਿੱਤੇ ਗਏ ਹਨ। ਉੱਥੇ ਹੀ ਮੁਸਾਫ਼ਰ ਵੀ ਰੇਲਵੇ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟ ਦਿਖਾਈ ਦਿੱਤੇ ਅਤੇ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ ਪਰ ਰੇਲਵੇ ਅਤੇ ਸਿਹਤ ਮਹਿਕਮੇ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਮੁਸਾਫ਼ਰ ਗੱਡੀ ਆਉਣ 'ਤੇ ਸਮਾਜਿਕ ਦੂਰੀ ਨੂੰ ਭੁੱਲਦੇ ਦਿਖਾਈ ਦਿੰਦੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।


Babita

Content Editor

Related News