ਹੁਣ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਪਾਲਤੂ ਕੁੱਤਿਆਂ ਦੇ ਗਲੇ 'ਚ ਲਟਕਾਉਣੀ ਪਵੇਗੀ ਨੰਬਰ ਪਲੇਟ, ਜਾਣੋ ਵਜ੍ਹਾ
Friday, Jun 26, 2020 - 09:49 AM (IST)
ਲੁਧਿਆਣਾ (ਹਿਤੇਸ਼) : ਪਾਲਤੂ ਜਾਨਵਰਾਂ 'ਚ ਸ਼ਾਮਲ ਕੁੱਤੇ-ਬਿੱਲੀ ਦੀ ਰਜਿਸਟ੍ਰੇਸ਼ਨ ਸਬੰਧੀ ਲੰਮੇ ਸਮੇਂ ਤੋਂ ਲਟਕ ਰਹੀ ਯੋਜਨਾ ਆਖਿਰ ਸ਼ੁਰੂ ਹੋ ਗਈ ਹੈ। ਜਿਸ ਦੇ ਆਨਲਾਈਨ ਸਿਸਟਮ ਨੂੰ ਮੇਅਰ ਬਲਕਾਰ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋਂ ਵੀਰਵਾਰ ਨੂੰ ਲਾਂਚ ਕੀਤਾ ਗਿਆ। ਜਿੱਥੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਸਭ ਤੋਂ ਪਹਿਲਾਂ ਆਪਣੇ ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਮਮਤਾ ਆਸ਼ੂ ਵੀ ਮੌਜੂਦ ਸਨ।
ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ
ਇਸੇ ਤਰ੍ਹਾਂ ਹੋਵੇਗੀ ਰਜਿਸਟ੍ਰੇਸ਼ਨ
ਲੋਕਾਂ ਵੱਲੋਂ ਆਨਲਾਈਨ ਤੋਂ ਇਲਾਵਾ ਆਫਿਸ ਵਿਚ ਆ ਕੇ ਮੈਨੂਅਲ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਜਿਸ ਵਿਚ ਕੁੱਤੇ ਤੋਂ ਇਲਾਵਾ ਉਸ ਦੇ ਮਾਲਕ ਦੀ ਫੋਟੋ ਅਤੇ ਰਿਹਾਇਸ਼ ਸਬੂਤ ਵੀ ਦੇਣਾ ਹੋਵੇਗਾ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਇਹ ਰੱਖੀ ਗਈ ਹੈ ਫੀਸ
400 ਰੁਪਏ ਸਾਲਾਨਾ ਰਜਿਸਟ੍ਰੇਸ਼ਨ
ਹਰ ਸਾਲ ਦੇਣੀ ਹੋਵੇਗੀ 400 ਰੁਪਏ ਰੀਨਿਊਵਲ ਫੀਸ
ਦਸੰਬਰ ਤੋਂ ਬਾਅਦ ਲੱਗੇਗਾ ਕਈ ਗੁਣਾ ਜ਼ੁਰਮਾਨਾ
ਪੈਟ ਸ਼ਾਪ ਚਲਾਉਣ ਵਾਲਿਆਂ 'ਤੇ ਲੱਗੇਗੀ 2000 ਫੀਸ
ਡਾਗ ਸ਼ੋਅ ਕਰਵਾਉਣ ਦੌਰਾਨ ਕੁੱਤੇ ਲਈ ਦੇਣੀ ਹੋਵੇਗੀ 100 ਰੁਪਏ ਫੀਸ
ਇਹ ਵੀ ਪੜ੍ਹੋਂ : ਪ੍ਰਸਾਸ਼ਨ ਦਾ ਦਾਅਵਾ : 24 ਘੰਟਿਆਂ 'ਚ ਮਿਲੇਗੀ ਕੋਵਿਡ-19 ਦੀ ਰਿਪੋਰਟ
ਇਹ ਰੱਖੀਆਂ ਸ਼ਰਤਾਂ
-ਪਾਲਤੂ ਕੁੱਤੇ ਨੂੰ ਰੈਬੀਜ਼ ਹੋਣ 'ਤੇ ਨਗਰ ਨਿਗਮ ਨੂੰ ਸੂਚਿਤ ਕਰਨ ਨਾਲ ਕਰਵਾਉਣਾ ਹੋਵੇਗਾ ਇਲਾਜ
-2 ਸਾਲ ਤੋਂ ਬਾਅਦ ਕੁੱਤਿਆਂ ਨੂੰ ਕਰਵਾਉਣਾ ਹੋਵੇਗਾ ਸਟਰਲਾਈਜ਼
-ਮਾਲਕ ਦੇ ਬਿਨਾਂ ਜਾਂ ਟੋਕਣ ਪਾਏ ਬਗੈਰ ਲਾਵਾਰਿਸ ਹਾਲਤ 'ਚ ਘੁੰਮਣ ਵਾਲੇ ਕੁੱਤੇ ਨੂੰ ਜ਼ਬਤ ਕਰੇਗਾ ਨਗਰ ਨਿਗਮ
-ਕੁੱਤੇ ਵੱਲੋਂ ਕਿਸੇ ਦਾ ਨੁਕਸਾਨ ਕਰਨ 'ਤੇ ਮਾਲਕ ਨੂੰ ਕਰਨੀ ਹੋਵੇਗੀ ਭਰਪਾਈ
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਇਸ ਤਰ੍ਹਾਂ ਲੱਗੇਗਾ ਜ਼ੁਰਮਾਨਾ
ਲੋਕਾਂ ਦੀ ਸ਼ਿਕਾਇਤ 'ਤੇ ਰੋਜ਼ਾਨਾ ਦੇ ਹਿਸਾਬ ਨਾਲ ਦੇਣੇ ਹੋਣਗੇ 100 ਰੁਪਏ
ਪਾਲਤੂ ਕੁੱਤੇ ਵਲੋਂ ਗੰਦਗੀ ਫੈਲਾਊਣ 'ਤੇ ਮਾਲਕ ਨੂੰ ਦੇਣੇ ਹੋਣਗੇ 5 ਹਜ਼ਾਰ
ਇਹ ਵੀ ਪੜ੍ਹੋਂ : ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ
ਐਡਰੈੱਸ ਅਤੇ ਮਲਕੀਅਤ ਦੀ ਹੋਵੇਗੀ ਟਰਾਂਸਫਰ
ਇਸ ਯੋਜਨਾ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਪਾਲਤੂ ਕੁੱਤਾ ਰੱਖਣ ਵਾਲੇ ਕਿਸੇ ਵਿਅਕਤੀ ਵੱਲੋਂ ਆਪਣਾ ਘਰ ਬਦਲਿਆ ਜਾਂਦਾ ਹੈ ਜਾਂ ਕੁੱਤਾ ਵੇਚਿਆ ਜਾਂਦਾ ਹੈ ਤਾਂ ਐਡਰੈੱਸ ਅਤੇ ਮਲਕੀਅਤ ਟਰਾਂਸਫਰ ਦੀ ਸੂਚਨਾ ਨਗਰ ਨਿਗਮ ਨੂੰ ਦੇਣੀ ਹੋਵੇਗੀ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ