ਡਰ ਦੇ ਸਾਏ ''ਚ ਲੁਧਿਆਣੇ ਦੇ ਲੋਕ, ਉੱਡੀ ਰਾਤਾਂ ਦੀ ਨੀਂਦ! 2 ਦਿਨਾਂ ''ਚ...
Saturday, Dec 28, 2024 - 11:10 AM (IST)
ਲੁਧਿਆਣਾ: ਲੁਧਿਆਣਾ ਦੇ ਲੋਕਾਂ ਵਿਚ ਇਸ ਵੇਲੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ 'ਚੋਂ ਨਿਕਲਣ ਤੋਂ ਵੀ ਡਰ ਰਹੇ ਹਨ ਤੇ ਰਾਤਾਂ ਜਾਗ ਕੇ ਕੱਟ ਰਹੇ ਹਨ। ਦਰਅਸਲ, ਮਹਾਨਗਰ ਵਿਚ ਇਕ ਬਾਂਦਰ ਨੇ ਕਹਿਰ ਮਚਾ ਰੱਖਿਆ ਹੈ ਤੇ ਲੋਕ ਬੱਚਿਆਂ ਨੂੰ ਘਰੋਂ ਬਾਹਰ ਭੇਜਣ ਤੋਂ ਵੀ ਡਰ ਰਹੇ ਹਨ। ਹੁਣ ਤਕ ਬਾਂਦਰ 3 ਬੱਚਿਆਂ ਨੂੰ ਵੱਢ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਜਾਣਕਾਰੀ ਮੁਤਾਬਕ ਲੁਧਿਆਣਾ ਦੀ ਲੇਬਰ ਕਾਲੋਨੀ ਵਿਚ ਅਚਾਨਕ ਇਕ ਬਾਂਦਰ ਆ ਵੜਿਆ ਹੈ, ਜਿਸ ਨੇ ਮੁਹੱਲਾ ਜਵਾਹਰ ਨਗਰ ਵਿਚ ਕਹਿਰ ਮਚਾਇਆ ਹੋਇਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਬਾਂਦਰ ਮੁਹੱਲੇ ਵਿਚ 2 ਦਿਨਾਂ ਤੋਂ ਹੈ। ਅਧਿਕਾਰੀਆਂ ਨੂੰ ਸੂਚਨਾ ਦੇਣ ਦੇ ਬਾਵਜੂਦ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਬਾਂਦਰ ਦੇ ਡਰ ਤੋਂ ਲੋਕ ਸਾਰਾ ਦਿਨ ਆਪਣੇ ਘਰਾਂ ਦੇ ਅੰਦਰ ਹੀ ਦਰਵਾਜ਼ੇ ਬੰਦ ਕਰ ਕੇ ਬੈਠੇ ਰਹੇ ਤੇ ਬਾਂਦਰ ਪੂਰੇ ਮੁਹੱਲੇ ਵਿਚ ਘੁੰਮਦਾ ਰਿਹਾ। ਮੁਹੱਲਾ ਵਾਸੀਆਂ ਨੇ ਕਿਹਾ ਕਿ ਬਾਂਦਰ ਨੇ 2 ਦਿਨਾਂ 'ਚ 3 ਬੱਚਿਆਂ ਨੂੰ ਵੱਢ ਲਿਆ ਹੈ। ਲੋਕ ਜਾਗ ਕੇ ਰਾਤਾਂ ਕੱਟ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8