ਗਾਇਕਾ ਦੇ ਘਰ ਵੜ ਕੇ ਔਰਤ ਨੇ ਮਾਰੇ ਥੱਪੜ, ਦਰਵਾਜ਼ੇ ''ਤੇ ਮਾਰੀਆਂ ਲੱਤਾਂ, ਸਾਰਾ ਵਾਕਿਆ CCTV ''ਚ ਕੈਦ

Monday, Sep 18, 2023 - 10:44 AM (IST)

ਗਾਇਕਾ ਦੇ ਘਰ ਵੜ ਕੇ ਔਰਤ ਨੇ ਮਾਰੇ ਥੱਪੜ, ਦਰਵਾਜ਼ੇ ''ਤੇ ਮਾਰੀਆਂ ਲੱਤਾਂ, ਸਾਰਾ ਵਾਕਿਆ CCTV ''ਚ ਕੈਦ

ਲੁਧਿਆਣਾ (ਰਾਜ) : ਡਾਬਾ ਇਲਾਕੇ ’ਚ ਰਹਿਣ ਵਾਲੀ ਭਜਨ ਗਾਇਕਾ ਦੇ ਘਰ ਵੜ ਕੇ ਔਰਤ ਦੇ ਥੱਪੜ ਮਾਰੇ। ਭਜਨ ਗਾਇਕਾ ਨੇ ਇਸ ਸਬੰਧੀ ਥਾਣਾ ਡਾਬਾ ’ਚ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਜਗਰਾਤੇ ’ਚ ਭਜਨ ਗਾਉਂਦੀ ਹੈ। ਸ਼ਨੀਵਾਰ ਸ਼ਾਮ ਨੂੰ ਉਸ ਦੇ ਘਰ ਦੇ ਬਾਹਰ ਇਕ ਕਾਰ ਰੁਕੀ ਅਤੇ ਉਸ ’ਚੋਂ ਨਿਕਲੀ ਔਰਤ ਉਸਦੇ ਘਰ ਆ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ, ਲੋਕਾਂ ਨੂੰ ਜਲਦ ਮਿਲੇਗੀ ਵੱਡੀ ਰਾਹਤ

ਉਹ ਸਮਝ ਗਈ ਕਿ ਉਹ ਔਰਤ ਕਿਸੇ ਗੱਲ ਲਈ ਆਈ ਸੀ। ਜਦੋਂ ਉਹ ਉਸ ਨੂੰ ਅੰਦਰ ਲੈ ਗਈ ਤਾਂ ਔਰਤ ਨੇ ਉਸ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਉਸ ਦੇ ਘਰ ਦੇ ਬਾਹਰ ਖੜ੍ਹ ਕੇ ਧਮਕੀਆਂ ਦਿੱਤੀਆਂ ਅਤੇ ਦਰਵਾਜ਼ੇ ’ਤੇ ਲੱਤਾਂ ਵੀ ਮਾਰੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਜੇਕਰ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਇਹ ਖ਼ਬਰ

ਉਸ ਔਰਤ ਦੀਆਂ ਸਾਰੀਆਂ ਹਰਕਤਾਂ ਘਰ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈਆਂ। ਦੂਜੇ ਪਾਸੇ ਥਾਣਾ ਡਾਬਾ ਦੀ ਪੁਲਸ ਅਨੁਸਾਰ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਅੱਗੇ ਕੁਝ ਵੀ ਕਿਹਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News