ਰਿਸ਼ਤਾ ਟੁੱਟਣ ਮਗਰੋਂ ਤੈਸ਼ ''ਚ ਆਏ ਮੁੰਡੇ ਨੇ ਕਰ ਦਿੱਤਾ ਕਾਰਾ, CCTV ''ਚ ਕੈਦ ਹੋਇਆ ਕਾਂਡ (ਵੀਡੀਓ)

Thursday, Jul 14, 2022 - 04:28 PM (IST)

ਲੁਧਿਆਣਾ (ਨਰਿੰਦਰ) : ਇੱਥੇ ਜਵਾਹਰ ਨਗਰ ਕੈਂਪ 'ਚ ਰਿਸ਼ਤਾ ਟੁੱਟਣ ਮਗਰੋਂ ਮੁੰਡਾ ਤੈਸ਼ 'ਚ ਆ ਗਿਆ ਅਤੇ ਉਸ ਨੇ ਕੁੜੀ ਦੇ ਰਿਸ਼ਤੇਦਾਰ 'ਤੇ ਹਮਲਾ ਕਰਵਾ ਦਿੱਤਾ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰਾ ਕਾਂਡ ਸੀ. ਸੀ. ਟੀ. ਵੀ. 'ਚ ਕੈਦ ਹੋ ਗਿਆ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੀ ਭਤੀਜੀ ਦਾ ਰਿਸ਼ਤਾ ਕਰਵਾ ਰਿਹਾ ਸੀ ਪਰ ਕਿਸੇ ਗੱਲ ਕਾਰਨ ਕੁੜੀ ਦੇ ਪਰਿਵਾਰ ਦੀ ਮੁੰਡੇ ਵਾਲਿਆਂ ਨਾਲ ਅਣਬਣ ਹੋ ਗਈ।

ਇਹ ਵੀ ਪੜ੍ਹੋ : ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ

ਇਸ ਤੋਂ ਬਾਅਦ ਮੁੰਡਾ ਲਗਾਤਾਰ ਉਸ ਨੂੰ ਫੋਨ ਕਰਕੇ ਜ਼ਬਰਦਸਤੀ ਰਿਸ਼ਤਾ ਕਰਵਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਮੁੰਡਾ ਧਮਕੀਆਂ ਦੇਣ ਲੱਗ ਪਿਆ। ਪੀੜਤ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਮੁੰਡੇ ਨੇ ਨੌਜਵਾਨਾਂ ਨੂੰ ਭੇਜ ਕੇ ਉਸ 'ਤੇ ਦਾਤਰ ਨਾਲ ਹਮਲਾ ਕਰਵਾਇਆ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਐਲਾਨ : ਪੰਜਾਬ ’ਚ ਜਲਦ ਲਿਆਂਦੀ ਜਾਵੇਗੀ ਹੈਲਥ ਪਾਲਿਸੀ (ਤਸਵੀਰਾਂ)

ਇਸ ਹਮਲੇ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੀੜਤ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਮੁੰਡੇ ਵੱਲੋਂ ਲਗਾਤਾਰ ਪੀੜਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪਰਿਵਾਰ ਵਾਲਿਆਂ ਵੱਲੋਂ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News