ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ

6/30/2020 9:41:16 AM

ਲੁਧਿਆਣਾ (ਰਿਸ਼ੀ) : 2 ਬੱਚਿਆਂ ਦੀ ਮਾਂ ਦੇ ਚਰਿੱਤਰ 'ਤੇ ਸ਼ੱਕ ਹੋਣ ਕਾਰਨ ਸੋਮਵਾਰ ਸ਼ਾਮ ਲਗਭਗ 8.15 ਵਜੇ ਨਿਊ ਅਸ਼ੋਕ ਨਗਰ ਵਿਚ ਸ਼ਰਾਬ ਦੇ ਨਸ਼ੇ 'ਚ ਟੱਲੀ ਪਤੀ ਨੇ ਕੈਂਚੀ ਨਾਲ ਛਾਤੀ ਅਤੇ ਗਰਦਨ 'ਤੇ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਫਰਾਰ ਹੋਣ ਤੋਂ ਪਹਿਲਾਂ ਲੋਕਾਂ ਨੇ ਕਾਤਲ ਨੂੰ ਦਬੋਚ ਲਿਆ ਪਰ ਪੁਲਸ ਨੇ ਦੋਸ਼ੀ ਦੇ ਫੜੇ ਜਾਣ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋਂ : ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ

ਜਾਣਕਾਰੀ ਦਿੰਦਿਆਂ ਏ. ਸੀ. ਪੀ. ਨਾਰਥ ਗੁਰਵਿੰਦਰ ਸਿੰਘ ਨੇ ਦੱਸਿਆ ਮ੍ਰਿਤਕਾ ਦੀ ਪਛਾਣ ਜਸਬੀਰ ਕੌਰ (40) ਦੇ ਰੂਪ ਵਿਚ ਹੋਈ ਹੈ, ਜਿਸ ਦਾ ਲਗਭਗ 18 ਸਾਲ ਪਹਿਲਾਂ ਅਵਤਾਰ ਸਿੰਘ ਨਾਲ ਵਿਆਹ ਹੋਇਆ ਸੀ, ਜੋ ਕਾਰਪੇਂਟਰ ਹੈ। ਮ੍ਰਿਤਕਾ ਦਾ ਇਕ 16 ਸਾਲ ਦਾ ਬੇਟਾ ਮਨਪ੍ਰੀਤ ਅਤੇ ਦੂਜਾ 8 ਸਾਲ ਦਾ ਬੇਟਾ ਸੁਖਬੀਰ ਸਿੰਘ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਵਤਾਰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸੇ ਕਾਰਨ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵੇਂ ਇਕ ਹੀ ਘਰ 'ਚ ਰਹਿੰਦੇ ਸਨ ਪਰ ਵੱਖ-ਵੱਖ ਕਮਰਿਆਂ ਵਿਚ ਸੌਂ ਰਹੇ ਸੀ। ਬੱਚੇ ਆਪਣੀ ਮਾਂ ਨਾਲ ਰਹਿੰਦੇ ਸਨ। ਮਕਾਨ ਦੇ ਗਰਾਊਂਡ ਫਲੌਰ 'ਤੇ ਕਿਰਾਏਦਾਰ ਰਹਿ ਰਹੇ ਹਨ ਅਤੇ ਉਪਰਲੀ ਮੰਜ਼ਿਲ 'ਤੇ ਉਹ ਰਹਿ ਰਹੇ ਹਨ।

ਇਹ ਵੀ ਪੜ੍ਹੋਂ : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹੈ ਨਸ਼ਾ, ਓਵਡੋਜ਼ ਨਾਲ ਇਕ 3 ਬੱਚਿਆ ਦੇ ਪਿਓ ਦੀ ਮੌਤ

ਦੇਰ ਸ਼ਾਮ ਪਤੀ ਕੰਮ ਤੋਂ ਵਾਪਸ ਆਇਆ। ਜਿਸ ਦੇ ਕੁੱਝ ਸਮੇਂ ਬਾਅਦ ਜਸਬੀਰ ਦੀ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਕਿਰਾਏਦਾਰ ਸੁਨੀਤਾ ਬਾਹਰ ਆਉਂਦੀ ਤਾਂ ਦੋਸ਼ੀ ਪਤਨੀ 'ਤੇ ਵਾਰ ਕਰ ਰਿਹਾ ਸੀ। ਉਸ ਵੱਲੋਂ ਰੌਲਾ ਪਾਉਣ 'ਤੇ ਮੁਹੱਲੇ ਦੇ ਲੋਕ ਬਾਹਰ ਆ ਗਏ ਅਤੇ ਵਿੱਕੀ ਨਾਮਕ ਗੁਆਂਢੀ ਨੇ ਲਹੂ-ਲੁਹਾਨ ਹਾਲਤ ਵਿਚ ਆਪਣੇ ਆਟੋ ਵਿਚ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ। ਬੇਟੇ ਨੇ ਵੀ ਪਿਤਾ ਨੂੰ ਰੋਕਣ ਦਾ ਯਤਨ ਕੀਤਾ ਪਰ ਉਸ ਨੇ ਇਕ ਨਾ ਸੁਣੀ। ਹਸਪਤਾਲ 'ਚ ਕੁੱਝ ਘੰਟੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੇਰ ਰਾਤ ਤੱਕ ਪੁਲਸ ਮ੍ਰਿਤਕਾ ਦੇ ਮਾਪੇ ਪਰਿਵਾਰ ਦੇ ਫਗਵਾੜਾ ਤੋਂ ਆਉਣ ਦਾ ਇੰਤਜ਼ਾਰ ਕਰ ਰਹੀ ਸੀ।

ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur