ਹਵਸ ''ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ ਸੰਸਾਰ! ਆਸ਼ਿਕ ਨਾਲ ਰਲ਼ ਕੇ ਪਤੀ ਦਾ ਬੇਰਹਿਮੀ ਨਾਲ ਕਤਲ

Friday, May 16, 2025 - 02:33 PM (IST)

ਹਵਸ ''ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ ਸੰਸਾਰ! ਆਸ਼ਿਕ ਨਾਲ ਰਲ਼ ਕੇ ਪਤੀ ਦਾ ਬੇਰਹਿਮੀ ਨਾਲ ਕਤਲ

ਪਾਇਲ (ਵਿਨਾਇਕ): ਪਾਇਲ ਸਬ-ਡਿਵੀਜ਼ਨ ਦੇ ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਬੁੱਧਵਾਰ ਰਾਤ ਨੂੰ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ 'ਤੇ ਸੁੱਤੇ ਪਏ ਲੋਹੇ ਦੀ ਰਾਡ ਨਾਲ ਤਾਬੜਤੋੜ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ 40 ਸਾਲਾ ਬਹਾਦਰ ਸਿੰਘ ਉਰਫ਼ ਭੋਲਾ ਵਜੋਂ ਹੋਈ ਹੈ, ਜੋ ਮਿੱਟੀ ਭਰਨ ਦਾ ਕੰਮ ਕਰਦਾ ਸੀ। ਦੋਸ਼ੀ ਸੁਖਪ੍ਰੀਤ ਸਿੰਘ, ਜੋ ਕਿ ਇਸੇ ਕੰਮ ਵਿਚ ਭੋਲਾ ਦਾ ਸਾਥੀ ਸੀ, ਅਕਸਰ ਕੰਮ ਲਈ ਉਸਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਇਸ ਆਉਣ-ਜਾਣ ਦੌਰਾਨ ਸੁਖਪ੍ਰੀਤ ਦੇ ਭੋਲਾ ਦੀ ਪਤਨੀ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਘਰ 'ਚ ਇਸ ਕਰਕੇ ਅਕਸਰ ਝਗੜਾ ਹੋਣ ਲੱਗ ਪਿਆ ਜੋ ਅੰਤ ਵਿਚ ਖੂਨ ਖਰਾਬੇ ਨਾਲ ਖ਼ਤਮ ਹੋਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ ਧਿਆਨ ਦਿਓ! 31 ਤਾਰੀਖ਼ ਤੋਂ ਪਹਿਲਾਂ-ਪਹਿਲਾਂ ਨਿਬੇੜ ਲਓ ਇਹ ਕੰਮ, ਨੋਟੀਫ਼ਿਕੇਸ਼ਨ ਜਾਰੀ

ਇਸ ਘਟਨਾ ਦਾ ਚਸ਼ਮਦੀਦ ਅਤੇ ਭੋਲੇ ਦਾ ਸਾਥੀ ਇੰਦਰਜੀਤ ਸਿੰਘ, ਜੋ ਕਿ ਉਸੇ ਘਰ ਵਿੱਚ ਰਹਿ ਰਿਹਾ ਸੀ, ਨੇ ਦੱਸਿਆ ਕਿ ਉਹ ਲਾਬੀ ਵਿੱਚ ਸੁੱਤਾ ਪਿਆ ਸੀ ਜਦੋਂ ਅੱਧੀ ਰਾਤ ਨੂੰ ਭੋਲਾ ਦੀ ਦਰਦਨਾਕ ਚੀਖ ਸੁਣੀ ਤਾਂ ਉਹ ਜਾਗ ਪਿਆ। ਜਦੋਂ ਉਹ ਕਮਰੇ ਵੱਲ ਭੱਜਿਆ ਤਾਂ ਉਸਨੇ ਦੇਖਿਆ ਕਿ ਜਸਵੀਰ ਅਤੇ ਸੁਖਪ੍ਰੀਤ ਮਿਲ ਕੇ ਭੋਲੇ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਰਹੇ ਸਨ। ਮ੍ਰਿਤਕ ਪਿਛਲੇ 12 ਸਾਲਾਂ ਤੋਂ ਪਿੰਡ ਸੋਹੀਆਂ ਵਿੱਚ ਰਹਿ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਉੱਘੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਗੋਲ਼ੀਆਂ ਮਾਰ ਕੇ ਕਤਲ

ਇੰਦਰਜੀਤ ਨੇ ਤੁਰੰਤ ਕੰਧ ਟੱਪ ਕੇ ਗੁਆਂਢੀਆਂ ਨੂੰ ਬੁਲਾਇਆ। ਗੰਭੀਰ ਜ਼ਖਮੀ ਭੋਲਾ ਨੂੰ ਪਹਿਲਾਂ ਮਲੌਦ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਪਰ ਇਲਾਜ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਇਸ ਸਬੰਧ ਵਿਚ ਪਾਇਲ ਦੇ ਡੀ.ਐੱਸ.ਪੀ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗਿਰਫ਼ਤਾਰੀ ਲਈ ਵੱਖ ਵੱਖ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਪੁਲਸ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News