ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ ''ਚ ਤੋੜ ''ਤਾ ਫੋਨ
Monday, Jun 23, 2025 - 12:04 PM (IST)

ਲੁਧਿਆਣਾ/ਜਲੰਧਰ (ਵੈੱਬ ਡੈਸਕ)- ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਇਹ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ ਅਤੇ ਹੁਣ ਤੱਕ 6 ਰਾਊਂਡ ਮੁਕੰਮਲ ਹੋ ਚੁੱਕੇ ਹਨ। 19 ਜੂਨ ਨੂੰ ਹੋਈ ਵਿਚ ਜ਼ਿਮਨੀ ਚੋਣ ਦੌਰਾਨ 51.33% ਵੋਟਰਾਂ ਨੇ ਵੋਟ ਪਾਈ ਸੀ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਵਿਚਾਲੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ
ਸਾਹਮਣੇ ਆ ਰਹੇ ਨਜੀਤਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਸਭ ਤੋਂ ਅੱਗੇ ਚੱਲ ਰਹੇ ਹਨ। ਉਥੇ ਹੀ ਸਾਹਮਣੇ ਆ ਰਹੇ ਨਤੀਜਿਆਂ ਨੂੰ ਵੇਖ ਕੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਵਾਲੇ ਨੀਟੂ ਸ਼ਟਰਾਂ ਵਾਲਾ ਗੁੱਸੇ ਵਿਚ ਲਾਲ-ਪੀਲਾ ਹੋ ਗਏ ਹਨ। ਘੱਟ ਵੋਟਾਂ ਪੈਣ ਕਰਕੇ ਨੀਟੂ ਸ਼ਟਰਾਂ ਵਾਲਾ ਨੇ ਗੁੱਸੇ ਵਿਚ ਆ ਕੇ ਕਾਊਂਟਿੰਗ ਸੈਂਟਰ ਦੇ ਬਾਹਰ ਆਪਣਾ ਫੋਨ ਹੀ ਤੋੜ ਦਿੱਤਾ ਹੈ। ਇਥੇ ਹੀ ਬਸ ਨਹੀਂ ਸਗੋਂ ਜਦੋਂ ਸਮਰਥਕ ਨੀਟੂ ਸ਼ਟਰਾਂ ਵਾਲਾ ਨੂੰ ਹਾਰ ਪਾਉਣ ਲੱਗੇ ਤਾਂ ਉਸ ਨੇ ਹਾਰ ਵੀ ਤੋੜ ਦਿੱਤੇ। ਇਥੇ ਇਹ ਵੀ ਦੱਸ ਦੇਈਏ ਕਿ ਨੀਟੂ ਸ਼ਟਰਾਂ ਵਾਲਾ ਨੂੰ ਹੁਣ ਤੱਕ 40 ਵੋਟਾਂ ਪਈਆਂ ਹਨ ਅਤੇ ਉਹ ਨੋਟਾ ਤੋਂ ਵੀ ਪਿੱਛੇ ਚੱਲ ਰਹੇ ਹਨ। ਨੋਟਾ ਨੂੰ ਹੁਣ ਤੱਕ 351 ਵੋਟਾਂ ਪੈ ਚੁੱਕੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e