ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਵਿਚਾਲੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ
Monday, Jun 23, 2025 - 12:53 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਜ਼ਿਮਨੀ ਚੋਣ ਨਤੀਜਿਆਂ ਦੀ ਗਿਣਤੀ ਲਗਾਤਾਰ ਜਾਰੀ ਹੈ। ਹੁਣ ਤੱਕ ਦੇ ਸਾਹਮਣੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲਗਾਤਾਰ ਲੀਡ ਬਣਾਈ ਹੋਈ ਹੈ। ਉਥੇ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਮੁੜ ਦੂਜੇ ਨੰਬਰ 'ਤੇ ਆ ਗਏ।
ਪਹਿਲੇ 2 ਰਾਊਂਡਾਂ ਦੌਰਾਨ ਭਾਰਤ ਭੂਸ਼ਣ ਆਸ਼ੂ ਲਗਾਤਾਰ ਦੂਜੇ ਨੰਬਰ 'ਤੇ ਚੱਲ ਰਹੇ ਸਨ ਪਰ ਤੀਜੇ ਰਾਊਂਡ ਦੌਰਾਨ ਅਚਾਨਕ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ 'ਤੇ ਆ ਗਏ ਅਤੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ 'ਤੇ ਚਲੇ ਗਏ। ਹੁਣ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ 'ਤੇ ਆ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਸਾਹਮਣੇ ਆ ਰਹੇ ਨਤੀਜਿਆਂ ਦੌਰਾਨ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ, ਉਸ ਦਾ ਨਤੀਜਾ ਅੱਜ ਆਵੇਗਾ। ਜ਼ਿਮਨੀ ਚੋਣ ਦੇ ਜੋ ਵੀ ਨਤੀਜੇ ਸਾਹਮਣੇ ਆਉਣਗੇ ਸਾਨੂੰ ਉਹ ਸਿਰ ਮੱਥੇ ਹੋਣਗੇ। ਅਸੀਂ ਆਪਣੀ ਮਿਹਤਨ ਕੀਤੀ ਹੈ ਅਤੇ ਭਾਜਪਾ ਨੇ ਲੋਕਾਂ ਵਿਚਾਲੇ ਜਾ ਕੇ ਆਪਣੀ ਗੱਲ ਰੱਖੀ ਹੈ। ਉਮੀਦ ਹੈ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਭਾਜਪਾ ਪ੍ਰਤੀ ਜ਼ਿਆਦਾ ਵਧਿਆ ਹੈ। ਜੀਵਨ ਗੁਪਤਾ ਵੱਲੋਂ 100 ਫ਼ੀਸਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਥੋੜ੍ਹੀ ਦੇਰ ਵਿਚ ਨਤੀਜੇ ਐਲਾਨ ਦਿੱਤੇ ਜਾਣੇ ਅਤੇ ਜੋ ਵੀ ਹੋਣਾ ਹੈ ਸਾਰਿਆਂ ਦੇ ਸਾਹਮਣੇ ਹੀ ਹੋਣਾ ਹੈ।
ਇਹ ਵੀ ਪੜ੍ਹੋ: ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ ਸੀਚੇਵਾਲ ਯਤਨਾਂ ਸਦਕਾ ਪਰਤੀ ਘਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e