ਲੁਧਿਆਣਾ ਜ਼ਿਮਨੀ ਚੋਣ ''ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ

Monday, Jun 23, 2025 - 07:00 PM (IST)

ਲੁਧਿਆਣਾ ਜ਼ਿਮਨੀ ਚੋਣ ''ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ

ਜਲੰਧਰ/ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਜ਼ਿਮਨੀ ਚੋਣ ਵਿਚ ਮਿਲੀ ਹਾਰ ਮਗਰੋਂ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੋਣ ਲੜਨ ਵਾਲੇ ਸਾਥੀ ਨੂੰ ਬੁੱਧੀ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਪਤਾ ਨਹੀਂ ਸਾਡੇ ਸਾਥੀ ਨੂੰ ਕਿਹੜਾ ਹੰਕਾਰ ਸੀ, ਜਿਨ੍ਹਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ।

ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਵਿਚ ਏਕਤਾ ਘੱਟ ਦਿਸੀ। ਇਸ ਦੌਰਾਨ ਪੈਰ ਜੋੜ ਕੇ ਜ਼ੋਰ ਲਾਉਣ ਵਾਲਾ ਕੰਮ ਨਹੀਂ ਹੋਇਆ। ਭਾਰਤ ਭੂਸ਼ਣ ਆਸ਼ੂ 'ਤੇ ਸਵਾਲ ਚੁੱਕਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਖ਼ੁਦ ਉਨ੍ਹਾਂ ਦੇ ਘਰ ਆਏ ਸਨ। ਬੈਂਸ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਅੱਜ ਉਹ ਹਲਕਾ ਹਾਰ ਗਏ ਹਾਂ, ਜਿੱਥੇ 60 ਹਜ਼ਾਰ ਤੋਂ ਵਧੇਰੇ ਵੋਟ ਕਾਂਗਰਸ ਨੂੰ ਪੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹਾਰ ਦੇ ਕਾਰਨਾਂ 'ਤੇ ਮੰਥਨ ਕੀਤਾ ਜਾਵੇਗਾ। 

ਅੱਗੇ ਬੋਲਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਇੰਚਾਰਜ ਮੈਨੂੰ ਕੋਈ ਭੂਮਿਕਾ ਦਿੰਦੇ ਤਾਂ ਅਸੀਂ ਜ਼ਰੂਰ ਜਾਂਦੇ। ਅਸੀਂ ਪਿੱਠ ਵਿਚ ਛੁਰਾ ਮਾਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਰ ਦੇ ਕਾਰਨ ਸਭ ਨੂੰ ਪਤਾ ਹਨ। ਜੇਕਰ ਅੱਜ ਕਾਂਗਰਸ ਇੱਕਜੁਟ ਹੁੰਦੀ ਤਾਂ ਚੋਣ ਨਤੀਜਿਆਂ ਦੀ ਤਸਵੀਰ ਅੱਜ ਹੋਰ ਹੋਣੀ ਸੀ। ਬੈਂਸ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਮਿਲੀ ਹਾਰ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਇਕਜੁੱਟ ਹੋ ਕੇ 2027 ਦੀ ਮੰਜ਼ਿਲ ਤੈਅ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ ਜਸਦੀਪ ਸਿੰਘ ਗਿੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News