ਲੁਧਿਆਣਾ ਪੱਛਮੀ ਤੋਂ 5ਵੇਂ ਮੰਤਰੀ ਹੋਣਗੇ ਸੰਜੀਵ ਅਰੋੜਾ

Wednesday, Jun 25, 2025 - 02:51 PM (IST)

ਲੁਧਿਆਣਾ ਪੱਛਮੀ ਤੋਂ 5ਵੇਂ ਮੰਤਰੀ ਹੋਣਗੇ ਸੰਜੀਵ ਅਰੋੜਾ

ਲੁਧਿਆਣਾ (ਹਿਤੇਸ਼)– ਆਮ ਆਦਮੀ ਪਾਰਟੀ ਵਲੋਂ ਸੰਜੀਵ ਅਰੋੜਾ ਨੂੰ ਜਿੱਤਣ ’ਤੇ ਮੰਤਰੀ ਬਣਾਉਣ ਦਾ ਜੋ ਐਲਾਨ ਕੀਤਾ ਗਿਆ ਹੈ, ਉਸ ਦੇ ਪੂਰਾ ਹੋਣ ’ਤੇ ਉਹ ਹਲਕਾ ਪੱਛਮੀ ਤੋਂ 5ਵੇਂ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਜੋਗਿੰਦਰਪਾਲ ਪਾਂਡੇ, ਹਰਨਾਮ ਦਾਸ ਜੌਹਰ, ਮਹੇਸ਼ ਇੰਦਰ ਗਰੇਵਾਲ ਅਤੇ ਭਾਰਤ ਭੂਸ਼ਣ ਆਸ਼ੂ ਹਲਕਾ ਪੱਛਮੀ ਤੋਂ ਮੰਤਰੀ ਰਹਿ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ

ਜੋਗਿੰਦਰਪਾਲ ਪਾਂਡੇ ਤੋਂ ਬਾਅਦ ਉਨ੍ਹਾਂ ਦੇ ਬੇਟੇ ਰਾਕੇਸ਼ ਪਾਂਡੇ ਹਲਕਾ ਉੱਤਰੀ ਤੋਂ ਵਿਧਾਇਕ ਜਿੱਤ ਕੇ ਮੰਤਰੀ ਬਣੇ ਸਨ ਅਤੇ ਹਲਕਾ ਪੱਛਮੀ ਹਰਨਾਮ ਦਾਸ ਜੌਹਰ ਦੀ ਸਿਆਸੀ ਵਿਰਾਸਤ ਆਸ਼ੂ ਨੇ ਸੰਭਾਲੀ ਸੀ। ਹੁਣ ਹਲਕਾ ਪੱਛਣੀ ਤੋਂ ਮੰਤਰੀ ਬਣਨ ਵਾਲਿਆਂ ਦੀ ਇਸ ਲਿਸਟ ’ਚ ਸੰਜੀਵ ਅਰੋੜਾ ਦਾ ਨਾਂ ਵੀ ਸ਼ਾਮਲ ਹੋ ਜਾਵੇਗਾ।

ਕਾਂਗਰਸ ਦੇ ਨਾਂ ਹੀ ਹੈ ਸਭ ਤੋਂ ਜ਼ਿਆਦਾ 6 ਵਾਰ ਜਿੱਤਣ ਦਾ ਰਿਕਾਰਡ

ਭਾਵੇਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਲਕਾ ਪੱਛਮੀ ਦੀ ਚੋਣ ’ਚ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ 6 ਵਾਰ ਜਿੱਤਣ ਦਾ ਰਿਕਾਰਡ ਵੀ ਕਾਂਗਰਸ ਦੇ ਨਾਂ ਹੀ ਹੈ। ਇਨ੍ਹਾਂ ’ਚ ਜੋਗਿੰਦਰਪਾਲ ਪਾਂਡੇ ਨੇ ਇਕ ਵਾਰ, ਹਰਨਾਮ ਦਾਸ ਜੌਹਰ 3 ਵਾਰ ਅਤੇ ਭਾਰਤ ਭੂਸ਼ਣ 2 ਵਾਰ ਹਲਕਾ ਪੱਛਮੀ ਤੋਂ ਵਿਧਾਇਕ ਰਹਿ ਚੁੱਕੇ ਹਨ, ਜਦਕਿ ਅਕਾਲੀ ਦਲ ਨੂੰ ਹਲਕਾ ਪੱਛਮੀ ’ਚ 2 ਵਾਰ ਸਫਲਤਾ ਮਿਲੀ ਹੈ ਅਤੇ ਮਹੇਸ਼ਇੰਦਰ ਗਰੇਵਾਲ ਅਤੇ ਹਰੀਸ਼ ਰਾਏ ਢਾਂਡਾ ਵਿਧਾਇਕ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News