ਲੁਧਿਆਣਾ ''ਚ 16 ਸਾਲਾ ਕੁੜੀ ਹੋਈ ਅਗਵਾ! ਸਕੂਲ ਗਈ ਨਹੀਂ ਪਰਤੀ ਵਾਪਸ

Thursday, Oct 30, 2025 - 04:52 PM (IST)

ਲੁਧਿਆਣਾ ''ਚ 16 ਸਾਲਾ ਕੁੜੀ ਹੋਈ ਅਗਵਾ! ਸਕੂਲ ਗਈ ਨਹੀਂ ਪਰਤੀ ਵਾਪਸ

ਲੁਧਿਆਣਾ (ਰਾਮ): ਜਮਾਲਪੁਰ ਥਾਣਾ ਖੇਤਰ ਤੋਂ ਇਕ 16 ਸਾਲਾ ਲੜਕੀ ਲਾਪਤਾ ਹੋ ਗਈ। ਲੜਕੀ ਦੀ ਮਾਂ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਲਾਭ ਲਈ ਉਸ ਦੀ ਧੀ ਨੂੰ ਲੁਕਾਇਆ ਹੈ।

ਸਾਹਨੇਵਾਲ ਰੋਡ ’ਤੇ ਇਕ ਕਾਲੋਨੀ ’ਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੀ ਧੀ (16) 25 ਅਕਤੂਬਰ ਨੂੰ ਰਾਮਗੜ੍ਹ ਪਿੰਡ ’ਚ ਆਪਣੇ ਸਕੂਲ ਗਈ ਸੀ। ਉਹ ਸਕੂਲ ਤੋਂ ਬਾਅਦ ਘਰ ਨਹੀਂ ਪਰਤੀ। ਪਰਿਵਾਰ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਜਮਾਲਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News