ਲੁਧਿਆਣਾ 'ਚ ਸ਼ਰਮਨਾਕ ਘਟਨਾ, ਚੱਲਦੀ ਕਾਰ 'ਚ ਕੁੜੀ ਨਾਲ ਗੈਂਗਰੇਪ

10/23/2020 6:38:38 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਵਿਖੇ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਚੱਲਦੀ ਕਾਰ ਵਿਚ ਦੋ ਨੌਜਵਾਨਾਂ ਵਲੋਂ ਇਕ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਕੁੜੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਇਕ ਨਿੱਜੀ ਹੋਟਲ ਵਿਚ ਮੁਲਜ਼ਮ ਨੌਜਵਾਨਾਂ ਨਾਲ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਲੋਂ ਜਨਮ ਦਿਨ ਦੀ ਪਾਰਟੀ ਬਹਾਨੇ ਉਕਤ ਕੁੜੀ ਨੂੰ ਬੁਲਾਇਆ ਗਿਆ ਅਤੇ ਫਿਰ ਚੱਲਦੀ ਕਾਰ ਵਿਚ ਉਸ ਨਾਲ ਗੈਂਗਰੇਪ ਕੀਤਾ ਗਿਆ।

ਇਹ ਵੀ ਪੜ੍ਹੋ :  ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ

ਵਾਰਦਾਤ ਤੋਂ ਬਾਅਦ ਪੀੜਤ ਕੁੜੀ ਥਾਣਾ ਸਰਾਭਾ ਨਗਰ ਪਹੁੰਚੀ ਅਤੇ ਪੁਲਸ ਨੂੰ ਸਾਰੀ ਘਟਨਾ ਬਾਰੇ ਜਾਣੂੰ ਕਰਵਾਇਆ। ਉਧਰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਸ਼ਤੈਦੀ ਨਾਲ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਲੁਧਿਆਣਾ ਮੁਥੂਟ ਫਾਇਨਾਂਸ ਡਕੈਤੀ ਮਾਮਲੇ 'ਚ ਵੱਡਾ ਖ਼ੁਲਾਸਾ, ਭਾਜਪਾ ਨੇਤਾ ਦੇ ਕਤਲ ਨਾਲ ਜੁੜੇ ਤਾਰ


Gurminder Singh

Content Editor Gurminder Singh