ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ''ਚ ਵਾਪਰੀ ਵੱਡੀ ਘਟਨਾ : AC ਦੀ ਗੈਸ ਲੀਕ ਹੋਣ ਨਾਲ ਲੱਗੀ ਅੱਗ

Thursday, Oct 29, 2026 - 08:32 AM (IST)

ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ''ਚ ਵਾਪਰੀ ਵੱਡੀ ਘਟਨਾ : AC ਦੀ ਗੈਸ ਲੀਕ ਹੋਣ ਨਾਲ ਲੱਗੀ ਅੱਗ

ਅੰਮ੍ਰਿਤਸਰ (ਸ.ਹ.) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ AC ਦੀ ਗੈਸ ਲੀਕ ਹੋਣ ਨਾਲ ਅੱਗ ਲੱਗਣ ਨਾਲ ਜਿੱਥੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਉੱਥੇ ਹੀ ਸੇਵਾਦਾਰਾਂ ਨੇ ਪੂਰੀ ਮੁਸਤੈਦੀ ਨਾਲ ਅੱਗ ਬੁਝਾਊ ਯੰਤਰਾਂ ਦੇ ਜ਼ਰੀਏ ਇਸ ’ਤੇ ਕਾਬੂ ਪਾ ਲਿਆ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਦੇ ਨੇੜੇ ਏ. ਸੀ. ਦੀ ਗੈਸ ਲੀਕ ਹੋਣ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : Karwa Chauth Moonrise: ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾਣੋ ਕਿੰਨੇ ਵਜੇ ਨਿਕਲੇਗਾ ਚੰਨ, ਨੋਟ ਕਰੋ ਸਮਾਂ

ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਗ ਲੱਗਣ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪਰਿਕਰਮਾ ਦੇ ਉੱਪਰ ਵਾਲੀ ਸਾਈਡ, ਏ. ਸੀ. ਵਿੱਚੋਂ ਤੇਜ਼ੀ ਨਾਲ ਗੈਸ ਨਿਕਲ ਰਹੀ ਹੈ, ਜਿਸ ਕਾਰਨ ਉੱਥੇ ਅੱਗ ਲੱਗ ਗਈ। ਸੇਵਾਦਾਰਾਂ ਨੂੰ ਇਸ ਦੀ ਜਿਵੇਂ ਭਿਣਕ ਲੱਗੀ, ਉਨ੍ਹਾਂ ਨੇ ਉਸੇ ਸਮੇਂ ਚੌਕਸੀ ਵਰਤੀ ਅਤੇ ਅੱਗ ਬੁਝਾਊ ਯੰਤਰ ਲੈ ਕੇ ਉੱਥੇ ਪਹੁੰਚੇ। ਇਸ ਨਾਲ ਅੱਗ ’ਤੇ ਕਾਬੂ ਪਾਉਂਦੇ ਹੋਏ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਗਿਆ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ : ਮਹਿੰਗਾ ਹੋਇਆ ਆਟੋ ਦਾ ਸਫ਼ਰ ! 50 ਰੁਪਏ ਤੋਂ ਘੱਟ ਨਹੀਂ ਲੱਗੇਗਾ ਕਿਰਾਇਆ, TN 'ਚ ਹੋਇਆ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News