ਲੁਧਿਆਣਾ ਗੈਂਗਰੇਪ ਦੇ ਸ਼ੱਕੀ ਦੀ ਪਤਨੀ ਆਈ ਮੀਡੀਆ ਸਾਹਮਣੇ (ਵੀਡੀਓ)
Wednesday, Feb 13, 2019 - 11:12 AM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਵਲੋਂ ਪਿੰਡ ਈਸੇਵਾਲ 'ਚੋਂ ਗ੍ਰਿਫਤਾਰ ਕੀਤੇ ਗਏ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਉਸ ਨੇ ਦੱਸਿਆ ਕਿ ਗੁਰਪ੍ਰੀਤ ਬੇਕਸੂਰ ਹੈ, ਜਿਸ ਰਾਤ ਇਹ ਘਟਨਾ ਵਾਪਰੀ ਉਸ ਸਮੇਂ ਉਹ ਆਪਣੇ ਘਰ 'ਚ ਹੀ ਮੌਜੂਦ ਸਨ। ਉਸ ਨੇ ਕਿਹਾ ਕਿ ਪੁਲਸ ਬਿਨਾਂ ਕੁਝ ਦੱਸੇ ਉਸ ਨੂੰ ਘਰੋਂ ਚੁੱਕ ਕੇ ਲੈ ਗਈ। ਜੋ ਸਕੈੱਚ ਪੁਲਸ ਵਲੋਂ ਜਾਰੀ ਕੀਤਾ ਗਿਆ ਹੈ ਉਹ ਉਸ ਦੇ ਪਤੀ ਨਾਲ ਮਿਲਦਾ ਜਰੂਰ ਹੈ ਪਰ ਉਸ ਦਾ ਨਹੀਂ ਹੈ ਕਿਉਂਕਿ ਗੁਰਪ੍ਰੀਤ ਨੇ ਅੱਜ ਤੱਕ ਕਦੀ ਵੀ ਦਸਤਾਰ ਨਹੀਂ ਪਾਈ। ਗੁਰਪ੍ਰੀਤ ਪੇਂਟਰ ਦਾ ਕੰਮ ਕਰਦਾ ਹੈ ਤੇ ਉਹ ਸਿਰਫ ਘਰੋਂ ਕੰਮ ਲਈ ਹੀ ਬਾਹਰ ਜਾਂਦਾ ਹੈ। ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਗੁਰਪ੍ਰੀਤ ਨਿਰਦੋਸ਼ ਹੈ। ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਕਿ ਉਸ ਨੂੰ ਛੱਡਿਆ ਜਾਵੇ।
ਦੱਸ ਦੇਈਏ ਕਿ 11 ਫਰਵਰੀ ਨੂੰ ਮੁੱਲਾਪੁਰ ਵਿਚ ਦੋਸਤ ਨਾਲ ਕਾਰ ਵਿਚ ਬੈਠੀ ਕੁੜੀ ਨਾਲ 12 ਦਰਿੰਦਿਆਂ ਨੇ ਗੈਂਗਰੇਪ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਵਲੋਂ 6 ਦੋਸ਼ੀਆਂ ਦੇ ਸਕੈੱਚ ਵੀ ਜਾਰੀ ਕਰ ਦਿੱਤੇ ਗਏ ਹਨ।