ਦਾਜ ਨੇ ਲਈ ਇਕ ਹੋਰ ਵਿਆਹੁਤਾ ਦੀ ''ਬਲੀ''! ਸਾਲ ਦੇ ਬੱਚੇ ਸਿਰੋਂ ਉੱਠਿਆ ਮਾਂ ਦਾ ਸਾਇਆ
Monday, Sep 01, 2025 - 06:01 PM (IST)

ਲੁਧਿਆਣਾ (ਤਰੁਣ): ਜਵਾਹਰ ਨਗਰ ਕੈਂਪ ਵਿਚ ਇਕ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਪਤੀ ਤੇ ਸਹੁਰਿਆਂ ਵੱਲੋਂ ਰੋਜ਼ਾਨਾ ਪੈਸੇ ਦੀ ਡਿਮਾਂਡ ਨੇ ਮਹਿਲਾ ਨੂੰ ਤੋੜ ਕੇ ਰੱਖ ਦਿੱਤਾ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ। ਪੀੜਤ ਮਹਿਲਾ ਦਾ ਇਕ ਸਾਲ ਦਾ ਪੁੱਤਰ ਵੀ ਹੈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾ ਦੀ ਪਛਾਣ ਜੋਤੀ (28) ਵਜੋਂ ਹੋਈ ਹੈ। ਜੋਤੀ ਦੇ ਪਿਤਾ ਰਾਜੇਸ਼ ਕੁਮਾਰ ਵਾਸੀ ਪਿੰਡ ਸੀਵਨ, ਹਰਿਆਣਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਨੇ ਜੋਤੀ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਕੀਤਾ ਸੀ। ਵਿਆਹ ਮਗਰੋਂ ਜੋਤੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਹ ਇੰਡਸਟਰੀਜ਼ ਰਹਿਣਗੀਆਂ ਬੰਦ! ਜਾਰੀ ਹੋ ਗਏ ਹੁਕਮ
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਗੁਰਪ੍ਰੀਤ ਸਿੰਘ, ਦਿਓਰ ਹਰਪ੍ਰੀਤ ਸਿੰਘ, ਨਨਾਣ ਅਮਨਦੀਪ ਕੌਰ ਤੇ ਸੱਸ ਮਨਜੀਤ ਕੌਰ ਨੇ ਉਸ ਤੋਂ ਪੈਸੇ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹੈਸੀਅਤ ਮੁਤਾਬਕ ਧੀ ਨੂੰ ਦਿੱਤਾ, ਪਰ ਰੋਜ਼ਾਨਾ ਉਨ੍ਹਾਂ ਦੀ ਧੀ ਨੂੰ ਪੇਕਿਆਂ ਤੋਂ ਪੈਸੇ ਲਿਆਉਣ ਲਈ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਇਸ ਕਾਰਨ ਉਨ੍ਹਾਂ ਦੀ ਧੀ ਮਾਨਸਿਕ ਤੇ ਸਰੀਰਕ ਤੌਰ 'ਤੇ ਟੁੱਟ ਗਈ। ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਸਹੁਰਿਆਂ ਨੇ ਉਸ ਦਾ ਕਤਲ ਕੀਤਾ ਹੈ।
ਇਸ ਸਬੰਧੀ ਚੌਕੀ ਕੋਚਰ ਮਾਰਕੀਟ ਇੰਚਾਰਜ ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਮ੍ਰਿਤਕਾ ਜੋਤੀ ਦਾ ਪਤੀ ਗੁਰਪ੍ਰੀਤ ਸਿੰਘ ਪੀ. ਏ. ਯੂ. ਵਿਚ ਨੌਕਰੀ ਕਰਦਾ ਹੈ। ਬੀਤੇ ਦਿਨੀਂ ਉਹ ਦੁਪਹਿਰ ਨੂੰ ਘਰ ਪਹੁੰਚਿਆ ਤੇ ਕਮਰੇ ਵਿਚ ਗਿਆ ਤਾਂ ਜੋਤੀ ਦੀ ਮ੍ਰਿਤਕ ਦੇਹ ਪੱਖੇ ਦੇ ਸਹਾਰੇ ਲਟਕ ਰਹੀ ਸੀ। ਫ਼ਿਲਹਾਲ ਪੁਲਸ ਨੇ ਪਤੀ ਸਮੇਤ ਸਹੁਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਜੋਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8