ਲੁਧਿਆਣਾ ਧਮਾਕਾ : ਬੰਬਰ ਗੱਗੀ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼, ਧਮਾਕੇ ਵਾਲੀ ਸਮੱਗਰੀ ਬਾਰੇ ਕੀਤਾ ਖ਼ੁਲਾਸਾ

Saturday, Dec 25, 2021 - 09:54 AM (IST)

ਲੁਧਿਆਣਾ (ਪੰਕਜ) : ਲੁਧਿਆਣਾ ਦੀ ਕੋਰਟ ਕੰਪਲੈਕਸ ’ਚ ਵੀਰਵਾਰ ਨੂੰ ਹੋਏ ਭਿਆਨਕ ਬੰਬ ਧਮਾਕੇ ਦੇ ਸੂਤਰਧਾਰ ਪੰਜਾਬ ਪੁਲਸ ਦੇ ਡਿਸਮਿਸ ਜਵਾਨ ਮ੍ਰਿਤਕ ਗਗਨਦੀਪ ਗੱਗੀ ਦੇ ਗ੍ਰਿਫ਼ਤਾਰ ਕੀਤੇ ਗਏ 2 ਸਾਥੀਆਂ ਨੇ ਪੁਲਸ ਜਾਂਚ ਦੌਰਾਨ ਕਈ ਰਾਜ਼ ਉਗਲੇ ਹਨ। ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਧਮਾਕੇ ’ਚ ਵਰਤੀ ਸਮੱਗਰੀ ਸਬੰਧੀ ਜਾਣਕਾਰੀ ਦਿੰਦਿਆਂ ਖ਼ੁਲਾਸਾ ਕੀਤਾ ਹੈ ਕਿ ਗੱਗੀ ਅਤੇ ਉਹ ਇਹ ਸਮੱਗਰੀ ਦਿੱਲੀ ’ਚ ਰਹਿਣ ਵਾਲੇ ਇਕ ਨੀਗਰੋ ਤੋਂ ਲੈ ਕੇ ਆਏ ਸਨ ਅਤੇ ਉਨ੍ਹਾਂ ਦੀ ਕੋਸ਼ਿਸ਼ ਕੋਰਟ ਰੂਮ ਵਿਚ ਬਣੇ ਉਸ ਰਿਕਾਰਡ ਰੂਮ ਨੂੰ ਉਡਾਉਣਾ ਸੀ, ਜਿਸ ਵਿਚ ਉਨ੍ਹਾਂ ਦੇ ਕੇਸ ਦੀ ਫਾਈਲ ਪਈ ਸੀ।

ਇਹ ਵੀ ਪੜ੍ਹੋ : 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਗੱਗੀ ਬੰਬ ਦਾ ਟਾਈਮਰ ਸੈੱਟ ਕਰਨ ਲਈ ਕੋਰਟ ਰੂਮ ਦੀ ਦੂਜੀ ਮੰਜ਼ਿਲ ’ਤੇ ਬਣੇ ਬਾਥਰੂਮ ’ਚ ਚਲਾ ਗਿਆ, ਜਦੋਂ ਕਿ ਉਹ ਬਾਹਰ ਹੀ ਇੰਤਜ਼ਾਰ ਕਰਦੇ ਰਹੇ। ਇਸੇ ਦੌਰਾਨ ਧਮਾਕਾ ਹੋਇਆ, ਜਿਸ ਤੋਂ ਬਾਅਦ ਉਹ ਉੱਥੋਂ ਫ਼ਰਾਰ ਹੋ ਗਏ। ਉਧਰ, ਮੁਲਜ਼ਮਾਂ ਨੂੰ ਬੰਬ ਲਈ ਸਮੱਗਰੀ ਮੁਹੱਈਆ ਕਰਵਾਉਣ ਵਾਲੇ ਦਿੱਲੀ ਨਿਵਾਸੀ ਨੀਗਰੋ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਕਈ ਟੀਮਾਂ ਰਵਾਨਾ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਵੀ ਹੋ ਚੁੱਕੇ ਨੇ 'ਵੱਡੇ ਧਮਾਕੇ', ਹਿਲਾ ਕੇ ਰੱਖ ਦਿੱਤੇ ਸੀ ਸੂਬੇ ਦੇ ਲੋਕ

ਹਾਲਾਂਕਿ ਪੂਰੇ ਕੇਸ ’ਤੇ ਅਜੇ ਪੁਲਸ ਅਧਿਕਾਰੀ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹਨ ਪਰ ਇੰਨੇ ਵੱਡੇ ਬੰਬ ਧਮਾਕੇ ਪਿੱਛੇ ਪੰਜਾਬ ਪੁਲਸ ਦੇ ਹੀ ਡਿਸਮਿਸ ਮੁਲਾਜ਼ਮ ਦੀ ਸ਼ਮੂਲੀਅਤ ਨੇ ਇਕ ਵਾਰ ਫਿਰ ਖ਼ਾਕੀ ਨੂੰ ਦਾਗਦਾਰ ਕਰਨ ਦਾ ਕੰਮ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News